ਟਾਟਾ ਸਟੀਲ ਦਾ ਬ੍ਰਿਟੇਨ ''ਚ ਬੰਦ ਪਿਆ ਪਲਾਂਟ ਫਿਰ ਹੋਵੇਗਾ ਸ਼ੁਰੂ

02/18/2018 12:07:30 AM

ਲੰਡਨ  (ਭਾਸ਼ਾ)-ਭਾਰਤੀ ਮੂਲ ਦੇ ਬ੍ਰਿਟਿਸ਼ ਉਦਯੋਗਪਤੀ ਸੰਜੀਵ ਗੁਪਤਾ ਨੇ ਉੱਤਰੀ ਇੰਗਲੈਂਡ 'ਚ ਸਥਿਤ ਅਤੇ 2 ਸਾਲਾਂ ਤੋਂ ਬੰਦ ਪਏ ਇਕ ਇਸਪਾਤ ਪਲਾਂਟ ਦੀ ਭੱਠੀ ਨੂੰ ਫਿਰ ਸ਼ੁਰੂ ਕਰਨ ਲਈ ਪ੍ਰਿੰਸ ਚਾਲਰਸ ਨੂੰ ਸੱਦਾ ਦਿੱਤਾ ਹੈ। ਰਾਥਰਹੈਮ 'ਚ ਸਥਿਤ ਇਹ ਪਲਾਂਟ ਪਹਿਲਾਂ ਟਾਟਾ ਸਟੀਲ ਦਾ ਸੀ। ਟਾਟਾ ਸਟੀਲ ਨੇ ਇਸਪਾਤ ਖੇਤਰ 'ਚ ਸੰਕਟ ਡੂੰਘਾ ਹੋਣ 'ਤੇ 2015 'ਚ ਇਸ ਨੂੰ ਬੰਦ ਕਰ ਦਿੱਤਾ ਸੀ।  

ਗੁਪਤਾ ਦੀ ਕੰਪਨੀ ਲਿਬਰਟੀ ਹਾਊਸ ਨੇ ਮਈ 2017 'ਚ ਟਾਟਾ ਸਟੀਲ ਤੋਂ ਇਸ ਪਲਾਂਟ ਨੂੰ ਖਰੀਦ ਲਿਆ ਸੀ। ਗੁਪਤਾ ਨੇ ਕਿਹਾ, ''2 ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਈ ਇਸ ਭੱਠੀ ਨੂੰ ਦੁਬਾਰਾ ਸ਼ੁਰੂ ਕਰਨਾ ਬ੍ਰਿਟੇਨ ਦੇ ਇਸਪਾਤ ਖੇਤਰ ਲਈ ਮਹੱਤਵਪੂਰਨ ਮੌਕਾ ਹੈ। ਅਸੀਂ ਇਸ ਮੌਕੇ ਨੂੰ ਸ਼ਾਹੀ ਘਰਾਣੇ ਦੇ ਪ੍ਰਤੀਨਿਧੀ ਦੇ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ।''