ਟਾਟਾ ਸਕਾਈ ਨੇ ਸੈੱਟ ਟਾਪ ਬਾਕਸ ਦੀਆਂ ਘਟਾਈਆਂ ਕੀਮਤਾਂ

05/22/2019 4:34:37 PM

ਨਵੀਂ ਦਿੱਲੀ—ਪ੍ਰਮੁੱਖ ਕੰਟੈਂਟ ਡਿਸਟਰੀਬਿਊਸ਼ਨ ਪਲੇਟਫਾਰਮ ਟਾਟਾ ਸਕਾਈ ਨੇ ਆਪਣੇ ਸੈੱਟ ਟਾਪ ਬਾਕਸ ਦੀਆਂ ਕੀਮਤਾਂ 'ਚ 400 ਰੁਪਏ ਤੱਕ ਦੀ ਕਮੀ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਬੁੱਧਵਾਰ ਨੂੰ ਇਥੇ ਜਾਰੀ ਬਿਆਨ 'ਚ ਕਿਹਾ ਕਿ ਸਟੈਂਡਰਡ ਡੈਫੀਨੇਸ਼ਨ (ਐੱਸ.ਡੀ.) ਅਤੇ ਹਾਈ ਡੈਫੀਨੇਸ਼ਨ (ਐੱਚ.ਡੀ.) ਦੋਵਾਂ ਸੈੱਟ ਟਾਪ ਬਾਕਸ ਦੀਆਂ ਕੀਮਤਾਂ 'ਚ ਇਹ ਕਮੀ ਕੀਤੀ ਗਈ ਹੈ। ਐੱਸ.ਡੀ. ਅਤੇ ਐੱਚ.ਡੀ. ਸੈੱਟ ਟਾਪ ਬਾਕਸ ਦੀਆਂ ਹੁਣ ਕੀਮਤਾਂ ਕ੍ਰਮਵਾਰ 1600 ਰੁਪਏ ਅਤੇ 1800 ਰੁਪਏ ਹੋ ਗਈ ਹੈ। ਉਸ ਨੇ ਕਿਹਾ ਕਿ ਕੀਮਤਾਂ 'ਚ ਕਮੀ ਕਰਨ ਦਾ ਟੀਚਾ ਪੂਰੇ ਭਾਰਤ 'ਚ ਹਰੇਕ ਪਰਿਵਾਰ ਨੂੰ ਡਿਜੀਟਲ ਕੁਆਲਿਟੀ ਦੇ ਚੈਨਲਾਂ ਅਤੇ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰਨੀ ਹੈ।

Aarti dhillon

This news is Content Editor Aarti dhillon