ਟਾਟਾ ਪਾਵਰ ਨੂੰ ਮਹਾਰਾਸ਼ਟਰ ''ਚ ਸੌਰ ਬਿਜਲੀ ਯੋਜਨਾ ਦਾ ਮਿਲਿਆ ਠੇਕਿਆ

06/19/2020 9:10:09 PM

ਨਵੀਂ ਦਿੱਲੀ (ਯੂ. ਐੱਨ. ਆਈ.)-ਬਿਜਲੀ ਉਤਪਾਦਕ ਕੰਪਨੀ ਟਾਟਾ ਪਾਵਰ ਨੂੰ ਮਹਾਰਾਸ਼ਟਰ 'ਚ 100 ਮੈਗਾਵਾਟ ਸਮਰੱਥਾ ਦੀ ਸੌਰ ਬਿਜਲੀ ਯੋਜਨਾ ਸਥਾਪਤ ਕਰਨ ਦਾ ਠੇਕਿਆ ਮਿਲਿਆ ਹੈ। ਕੰਪਨੀ ਨੇ ਦੱਸਿਆ ਕਿ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਟਿਡ ਨੇ ਉਸ ਨੂੰ ਸੂਬੇ 'ਚ 100 ਮੈਗਾਵਾਟ ਸਮਰੱਥਾ ਦੀ ਸੌਰ ਬਿਜਲੀ ਯੋਜਨਾ ਸਥਾਪਤ ਕਰਨ ਦਾ ਠੇਕਿਆ ਦਿੱਤਾ ਹੈ। ਇਸ ਤੋਂ ਇਲਾਵਾ ਟਾਟਾ ਪਾਵਰ ਨੂੰ ਬਿਜਲੀ ਖਰੀਦ ਸਮਝੌਤੇ ਤਹਿਤ ਮਹਾਰਾਸ਼ਟਰ ਦੀ ਬਿਜਲੀ ਵੰਡ ਕੰਪਨੀ ਨੂੰ ਊਰਜਾ ਦੀ ਸਪਲਾਈ ਵੀ ਕਰਨੀ ਹੋਵੇਗੀ, ਜੋ ਯੋਜਨਾ ਚਾਲੂ ਹੋਣ ਦੀ ਤਰੀਕ ਤੋਂ 25 ਸਾਲ ਤੱਕ ਯੋਗ ਹੋਵੇਗੀ। ਪਰਿਯੋਜਨਾ ਨੂੰ ਇਸ ਸਮਝੌਤੇ ਦੀ ਮਿਤੀ ਤੋਂ 18 ਮਹੀਨਿਆਂ ਦੇ ਅੰਦਰ ਚਾਲੂ ਕਰਨਾ ਜ਼ਰੂਰੀ ਹੋਵੇਗਾ। ਇਸ ਦੇ ਬਾਰੇ 'ਚ ਟਾਟਾ ਪਾਵਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਪ੍ਰਵੀਰ ਸਿੰਨਾ ਨੇ ਕਿਹਾ ਕਿ ਇਸ ਠੇਕੇ ਨਾਲ ਕੰਪਨੀ ਦੀ ਕੁੱਲ ਊਰਜਾ ਸਮਰੱਥਾ 3,557 ਮੈਗਾਵਾਟ ਹੋ ਗਈ ਹੈ। ਕੰਪਨੀ ਨੂੰ ਇਸ ਪਲਾਂਟ ਨਾਲ ਸਾਲਾਨਾ 24 ਕਰੋੜ ਯੂਨਿਟ ਬਿਜਲੀ ਉਤਪਾਦਨ ਅਤੇ ਕਰੀਬ 24 ਕਰੋੜ ਕਿਲੋਗ੍ਰਾਮ ਸਾਲਾਨਾ ਕਾਰਬਨ ਉਤਸਰਜਨ ਘੱਟ ਕਰਨ ਦੀ ਉਮੀਦ ਹੈ

Karan Kumar

This news is Content Editor Karan Kumar