ਟਾਟਾ ਮੋਟਰਸ ਨੂੰ 1755.88 ਕਰੋਡ਼ ਰੁਪਏ ਦਾ ਲਾਭ

01/31/2020 1:56:15 AM

ਨਵੀਂ ਦਿੱਲੀ (ਇੰਟ.)-ਟਾਟਾ ਮੋਟਰਸ ਨੇ ਕਿਹਾ ਕਿ ਚਾਲੂ ਕਾਰੋਬਾਰੀ ਸਾਲ ਦੀ ਤੀਜੀ ਤਿਮਾਹੀ ’ਚ ਉਸ ਨੂੰ 1755.88 ਕਰੋਡ਼ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ। ਕੰਪਨੀ ਨੂੰ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ 26,960.8 ਕਰੋਡ਼ ਰੁਪਏ ਦਾ ਏਕੀਕ੍ਰਿਤ ਘਾਟਾ ਹੋਇਆ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ’ਚ ਕਿਹਾ ਕਿ ਉਸਦੀ ਸੰਚਾਲਨ ਕਮਾਈ ਘਟ ਕੇ ਸਮੀਖਿਆ ਅਧੀਨ ਮਿਆਦ ’ਚ 71,676.07 ਕਰੋਡ਼ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 76,915.94 ਕਰੋਡ਼ ਰੁਪਏ ਸੀ।

Karan Kumar

This news is Content Editor Karan Kumar