ਟਾਟਾ ਮੋਟਰਸ ਨੂੰ ਝਟਕਾ, ਮੂਡੀਜ਼ ਨੇ ਰੇਟਿੰਗ ਘਟਾ ਕੇ ਕੀਤੀ ਨਾ-ਪੱਖੀ

11/15/2018 9:15:33 AM

ਨਵੀਂ ਦਿੱਲੀ—ਰੇਟਿੰਗ ਏਜੰਸੀ ਮੂਡੀਜ਼ ਇੰਵੈਸਟਰਸ ਸਰਵਿਸ ਨੇ ਬੁੱਧਵਾਰ ਨੂੰ ਟਾਟਾ ਮੋਟਰਸ ਦੀ ਰੇਟਿੰਗ ਸਥਿਰ ਤੋਂ ਘਟਾ ਕੇ ਨਾ-ਪੱਖੀ ਕਰ ਦਿੱਤੀ ਹੈ। ਇਸ ਦੇ ਲਈ ਜਗੁਆਰ ਲੈਂਡ ਰੋਵਰ (ਜੇ.ਐੱਲ.ਆਰ.) ਦੇ ਕਮਜ਼ੋਰ ਸੰਚਾਲਨ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ। ਏਜੰਸੀ ਨੇ ਕਾਰਪੋਰੇਟ ਫੈਮਿਲੀ ਰੇਟਿੰਗ (ਸੀ.ਐੱਫ.ਆਰ) ਅਤੇ ਕੰਪਨੀ ਦੀ ਸੀਨੀਅਰ ਅਨਸਕਿਓਰਡ ਇੰਸਟੂਮੈਂਟ ਰੇਟਿੰਗਸ ਨੂੰ ਵੀ ਬੀ.ਏ.2 'ਚ ਰੱਖਣ ਦੀ ਪੁਸ਼ਟੀ ਕੀਤੀ ਹੈ। 
ਮੂਡੀਜ਼ ਨੇ ਬਿਆਨ 'ਚ ਕਿਹਾ ਕਿ ਈਂਧਨ ਦੀਆਂ ਕੀਮਤਾਂ ਅਤੇ ਲਾਗਤ ਵਧਣ ਵਰਗੀਆਂ ਸਮੱਸਿਆਵਾਂ ਅਤੇ ਬਾਜ਼ਾਰ ਖਤਰਿਆਂ ਦੇ ਵਿਚਕਾਰ ਨਾ-ਪੱਖੀ ਰੇਟਿੰਗ ਜੇ.ਐੱਲ.ਆਰ. ਦੀ ਕਮਜ਼ੋਰ ਵਿੱਤੀ ਸਥਿਤੀ ਅਤੇ ਕਾਰੋਬਾਰ ਦੀ ਤੇਜ਼ੀ ਨਾਲ ਬਦਲਾਅ ਦੀ ਦਿਸ਼ਾ 'ਚ ਮਹੱਤਵਪੂਰਨ ਚੁਣੌਤੀਆਂ ਨੂੰ ਦਰਸਾਉਂਦਾ ਹੈ। ਇਸ ਦੇ ਇਲਾਵਾ ਬ੍ਰੇਕਿਜਟ ਵਾਰਤਾ ਦੇ ਨਤੀਜਿਆਂ ਨਾਲ ਵੀ ਕੰਪਨੀ 'ਤੇ ਪ੍ਰਤੀਕੂਲ ਅਸਰ ਪਵੇਗਾ। 
ਮੂਡੀਜ਼ ਦੇ ਉਪ ਪ੍ਰਧਾਨ ਅਤੇ ਸੀਨੀਅਰ ਕ੍ਰੈਡਿਟ ਅਧਿਕਾਰੀ ਕੌਸਤੁਭ ਚੌਬਲ ਨੇ ਕਿਹਾ ਕਿ ਏਜੰਸੀ ਨੂੰ ਖਦਸ਼ਾ ਹੈ ਕਿ ਘੱਟ ਤੋਂ ਘੱਟ 12 ਤੋਂ 18 ਮਹੀਨੇ ਤੱਕ ਜੇ.ਐੱਲ.ਆਰ. ਦਾ ਸੰਚਾਲਨ ਪ੍ਰਦਰਸ਼ਨ ਕਮਜ਼ੋਰ ਰਹੇਗਾ।


Aarti dhillon

Content Editor

Related News