ਵਾਹਨ ਉਦਯੋਗ ''ਚ ਖੋਜ ''ਤੇ ਖਰਚ ਕਰਨ ਵਾਲੀਆਂ ਕੰਪਨੀਆਂ ''ਚੋਂ ਟਾਟਾ ਮੋਟਰਜ਼ ਅਤੇ ਮਹਿੰਦਰਾ ਅੱਗੇ

07/15/2018 4:00:38 PM

ਨਵੀਂ ਦਿੱਲੀ—ਵਾਹਨ ਉਦਯੋਗ 'ਚ ਖੋਜ ਅਤੇ ਵਿਕਾਸ ਗਤੀਵਿਧੀਆਂ 'ਤੇ ਖਰਚ ਕਰਨ ਵਾਲੀਆਂ ਮੁੱਖ ਕੰਪਨੀਆਂ 'ਚੋਂ ਟਾਟਾ ਮੋਟਰਜ਼ ਅਤੇ ਮਹਿੰਦਰਾ ਅੱਗੇ ਹਨ। ਤਾਜ਼ਾ ਅਕੰੜਿਆਂ ਮੁਤਾਬਕ 2016-17 'ਚ 25 ਵਾਹਨ ਕੰਪਨੀਆਂ ਨੇ ਇਨ੍ਹਾਂ ਆਈਟਮਾਂ 'ਚ ਕੁੱਲ ਮਿਲਾ ਕੇ 6,344 ਕਰੋੜ ਰੁਪਏ ਨਿਵੇਸ਼ ਕੀਤੇ। ਸਿਆਮ ਅਤੇ ਸੀ.ਐੱਮ.ਆਈ.ਈ. ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਸਾਲ 'ਚ ਖੋਜ ਅਤੇ ਵਿਕਾਸ ਮਦ 'ਚ ਪੰਜ ਸਭ ਤੋਂ ਜ਼ਿਆਦਾ ਖਰਚ ਕਰਨ ਵਾਲੀਆਂ ਕੰਪਨੀਆਂ 'ਚੋਂ ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ ਸੁਜ਼ੂਕੀ ਇੰਡੀਆ, ਹੋਂਡਾ ਕਾਰਸ ਇੰਡੀਆ ਅਤੇ ਅਸ਼ੋਕ ਲੈਲੇਂਡ ਹਨ। 
ਘਰੇਲੂ ਵਾਹਨ ਕੰਪਨੀਆਂ ਨੂੰ ਜਿਥੇ ਖੁਦ ਦੀ ਉਦਯੋਗਿਕੀ ਵਿਕਸਿਤ ਕਰਨੀ ਹੁੰਦੀ ਹੈ ਉਥੇ ਐੱਮ.ਐੱਸ.ਆਈ. ਅਤੇ ਹੋਂਡਾ ਕਾਰਸ ਇੰਡੀਆ ਨਵੇਂ ਉਤਪਾਦਾਂ ਦੇ ਲਈ ਆਪਣੀਆਂ ਜਾਪਾਨੀ ਜੱਦੀ ਕੰਪਨੀਆਂ 'ਤੇ ਨਿਰਭਰ ਕਰਦੀ ਹੈ। ਅੰਕੜਿਆਂ ਮੁਤਾਬਕ 2016-17 'ਚ ਟਾਟਾ ਮੋਟਰਜ਼ ਨੇ ਖੋਜ ਅਤੇ ਵਿਕਾਸ ਮਦ 'ਚ 2,100.1 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਹਾਲਾਂਕਿ ਇਸ ਦੌਰਾਨ ਕੰਪਨੀ ਦਾ 2,619.2 ਕਰੋੜ ਰੁਪਏ ਦਾ ਘਾਟਾ ਹੋਇਆ। ਇਸ ਤਰ੍ਹਾਂ ਮਹਿੰਦਰਾ ਐਂਡ ਮਹਿੰਦਰਾ ਨੇ ਖੋਜ ਅਤੇ ਵਿਕਾਸ ਮਦ 'ਚ 2,075.8 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜੋ ਕਿ ਕੰਪਨੀ ਦੇ 5,187.5 ਕਰੋੜ ਰੁਪਏ ਦੇ ਮੁਨਾਫੇ ਦਾ 40.02 ਫੀਸਦੀ ਹੈ।
ਪਿਛਲੇ ਵਿੱਤੀ ਸਾਲ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੇ ਖੋਜ ਅਤੇ ਵਿਕਾਸ ਗਤੀਵਿਧੀਆਂ 'ਤੇ ਜ਼ੋਰ ਦੇਣ ਲਈ ਰੋਹਤਕ 'ਚ ਇਕ ਕੇਂਦਰ ਸਥਾਪਿਤ ਕੀਤਾ ਹੈ ਪਰ ਹੁਣ ਵੀ ਉਹ ਇਸ ਬਾਰੇ 'ਚ ਸੁਜ਼ੂਕੀ ਮੋਟਰ 'ਤੇ ਨਿਰਭਰ ਕਰਦੀ ਹੈ। ਹੋਂਡਾ ਕਾਰਸ ਇੰਡੀਆ ਨੇ 2016-17 'ਚ 549.7 ਕਰੋੜ ਰੁਪਏ ਦਾ ਨਿਵੇਸ਼ ਕੀਤਾ।