ਟਾਟਾ ਮੋਟਰਸ ਦੀ ਕੌਮਾਂਤਰੀ ਥੋਕ ਵਿਕਰੀ 27 ਫ਼ੀਸਦੀ ਡਿੱਗੀ

10/10/2019 8:29:32 PM

ਨਵੀਂ ਦਿੱਲੀ (ਭਾਸ਼ਾ)-ਵਾਹਨ ਨਿਰਮਾਤਾ ਟਾਟਾ ਮੋਟਰਸ ਨੇ ਕਿਹਾ ਕਿ ਉਸ ਦੇ ਸਮੂਹ ਦੇ ਵਾਹਨਾਂ ਦੀ ਥੋਕ ਕੌਮਾਂਤਰੀ ਵਿਕਰੀ ਸਤੰਬਰ ਮਹੀਨੇ 'ਚ 27 ਫ਼ੀਸਦੀ ਦੀ ਗਿਰਾਵਟ ਨਾਲ 89,912 ਇਕਾਈ ਰਹੀ। ਇਸ 'ਚ ਜੈਗੁਆਰ ਅਤੇ ਲੈਂਡ ਰੋਵਰ ਬਰਾਂਡ ਵਾਹਨਾਂ ਦੀ ਵਿਕਰੀ ਵੀ ਸ਼ਾਮਲ ਹੈ।
ਕੰਪਨੀ ਨੇ ਕਿਹਾ ਕਿ ਸਤੰਬਰ 'ਚ ਉਸ ਦੇ ਹਰ ਤਰ੍ਹਾਂ ਦੇ ਯਾਤਰੀ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ 'ਤੇ 14 ਫ਼ੀਸਦੀ ਡਿੱਗ ਕੇ 61,388 ਇਕਾਈ ਰਹੀ। ਸਮੂਹ ਦੀ ਬ੍ਰਿਟੇਨ ਦੀ ਕੰਪਨੀ ਜੈਗੁਆਰ ਲੈਂਡ ਰੋਵਰ ਨੇ ਸਤੰਬਰ ਮਹੀਨੇ 'ਚ ਕੌਮਾਂਤਰੀ ਪੱਧਰ 'ਤੇ 53,091 ਵਾਹਨਾਂ ਦੀ ਵਿਕਰੀ ਕੀਤੀ। ਇਸ ਵਿਚ ਜੈਗੁਆਰ ਬਰਾਂਡ ਦੇ 13,800 ਅਤੇ ਲੈਂਡ ਰੋਵਰ ਬਰਾਂਡ ਦੇ 39,291 ਵਾਹਨ ਸਨ। ਵਪਾਰਕ ਵਾਹਨਾਂ ਦੇ ਬਾਜ਼ਾਰ 'ਚ ਕੰਪਨੀ ਦੇ ਟਾਟਾ ਮੋਟਰਸ ਅਤੇ ਟਾਟਾ ਦੇਵੂ ਬਰਾਂਡ ਦੇ ਵਾਹਨਾਂ ਦੀ ਵਿਕਰੀ ਸਤੰਬਰ ਵਿਚ 28,524 ਇਕਾਈ ਰਹੀ। ਇਹ ਇਕ ਸਾਲ ਪਹਿਲਾਂ ਦੇ ਇਸ ਮਹੀਨੇ ਦੀ ਵਿਕਰੀ ਨਾਲੋਂ 45 ਫ਼ੀਸਦੀ ਘੱਟ ਹੈ।


Karan Kumar

Content Editor

Related News