ਟਾਟਾ H5X ਟੈਸਟਿੰਗ ਦੌਰਾਨ ਭਾਰਤ ''ਚ ਆਈ ਫਿਰ ਨਜ਼ਰ, ਜੀਪ ਕੰਪਾਸ ਨਾਲ ਹੋਵੇਗਾ ਮੁਕਾਬਲਾ

04/20/2018 8:24:41 PM

ਨਵੀਂ ਦਿੱਲੀ—ਟਾਟਾ H5X ਦਾ ਪ੍ਰੋਟੋਟਾਈਪ ਮਾਡਲ ਹਾਲ ਹੀ 'ਚ ਟੈਸਟਿੰਗ ਦੌਰਾਨ ਇਕ ਵਾਰ ਫਿਰ ਭਾਰਤ 'ਚ ਨਜ਼ਰ ਆਇਆ ਹੈ। ਇਸ ਵਾਰ ਟਾਟਾ  H5X ਨੂੰ ਟੈਸਟਿੰਗ ਦੌਰਾਨ ਮਹਾਰਾਸ਼ਟਰ 'ਚ ਪੁਣੇ 'ਚ ਦੇਖਿਆ ਗਿਆ ਹੈ। H5X  ਕੰਸੈਪਟ ਦਾ ਪ੍ਰੋਡਕਸ਼ਨ ਵਰਜ਼ਨ 5-ਸੀਟਰ ਅਤੇ 7-ਸੀਟਰ ਦੋਵਾਂ ਵਰਜ਼ਨ ਨਾਲ ਲਾਂਚ ਕੀਤਾ ਜਾਵੇਗਾ। ਟੈਸਟਿੰਗ ਦੌਰਾਨ ਮਾਡਲ ਪੂਰੀ ਤਰ੍ਹਾਂ ਢੱਕਿਆ ਹੋਇਆ ਹੈ। ਪ੍ਰੋਡਕਸ਼ਨ-ਸਪੈਸੀਫਿਕੇਸ਼ਨ ਟਾਟਾ H5X ਭਾਰਤੀ ਬਾਜ਼ਾਰ 'ਚ 2019 ਤਕ ਲਾਂਚ ਕੀਤਾ ਜਾ ਸਕਦਾ ਹੈ।


ਟਾਟਾ H5X ਨੂੰ ਕੰਪਨੀ ਨਵੇਂ ਆਪਟੀਮਲ ਮਾਡੀਉਅਰ ਐਫੀਸ਼ਿਯੰਟ ਗਲੋਬਲ ਐਡਵਾਂਸ (omega) ਪਲੇਟਫਾਰਮ 'ਤੇ ਬਣਾਵੇਗੀ, ਜੋ ਜ਼ਰੂਰੀ ਰੂਪ ਤੋਂ ਲੈਂਡ ਰੋਵਰ ਇਕ ਐੱਲ550 ਪਲੇਟਫਾਰਮ ਤੋਂ ਪ੍ਰਾਪਤ ਹੋਇਆ ਹੈ ਅਤੇ ਇਕ ਫੁੱਲ ਸਾਈਜ਼ ਐੱਸ.ਯੂ.ਵੀ. ਹੈ। ਇਸ ਪ੍ਰੋਡਕਸ਼ਨ ਮਾਡਲ ਦੇ ਡਾਇਮੈਂਸ਼ਨ 'ਚ ਲੰਬਾਈ 4,575 ਐੱਮ.ਐੱਮ. , ਚੌੜਾਈ 1,960 ਅਤੇ ਉਚਾਈ 1,686 ਹੋਵੇਗੀ। ਇਸ ਦੇ ਨਾਲ ਹੀ ਇਸ ਦਾ ਵ੍ਹੀਲਬੇਸ 2,740 ਐੱਮ.ਐੱਮ. ਹੋਵੇਗਾ। 


ਟਾਟਾ ਮੋਟਰਸ ਦਾ ਇਹ ਪਹਿਲਾ ਅਜਿਹਾ ਮਾਡਲ ਹੋਵੇਗਾ ਜਿਸ ਨੂੰ IMPACT ਡਿਜ਼ਾਈਨ 2.0 ਲੈਂਗਵੇਜ 'ਤੇ ਤਿਆਰ ਕੀਤਾ ਗਿਆ ਹੈ। ਕੰਪਨੀ ਦੀ ਯੋਜਨਾ ਹੈ ਕਿ 2023-24 ਤਕ ਇਸ ਥੀਮ 'ਤੇ ਟਿਯਾਗੋ, ਟਿਗੋਰ, ਹੈਕਸਾ ਅਤੇ ਨੈਕਸਨ ਨੂੰ ਵੀ ਲਿਆਇਆ ਜਾਵੇਗਾ। ਟਾਟਾ ਐੱਚ.5ਐਕਸ 'ਚ ਫਿਏਟ ਵਾਲਾ ਡੀਜ਼ਲ ਇੰਜਣ ਦਿੱਤਾ ਜਾਵੇਗਾ ਜੋ ਮੈਨਿਉਅਲ ਅਤੇ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੋਵੇਗਾ। ਇਸ ਦੀ ਕੀਮਤ ਕਰੀਬ 15 ਲੱਖ ਰੁਪਏ ਹੋ ਸਕਦੀ ਹੈ। ਇਸ ਦਾ ਮੁਕਾਬਲਾ ਜੀਪ ਕੰਪਾਸ ਨਾਲ ਹੋਵੇਗਾ। ਟਾਟਾ H5X 'ਚ ਜੋ ਇੰਜਣ ਦਿੱਤਾ ਜਾਵੇਗਾ ਉੱਥੇ ਇੰਜਣ ਜੀਪ ਕੰਪਾਸ 'ਚ ਵੀ ਦਿੱਤਾ ਗਿਆ ਹੈ। ਭਾਰਤ 'ਚ ਜੀਪ ਕੰਪਾਸ ਦੀ ਕੀਮਤ 15.18 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਜੀਪ ਕੰਪਾਸ 'ਚ ਦੋ ਇੰਜਣ ਵਿਕਲਪ ਉਪਲੱਬਧ ਹਨ ਜਿਸ 'ਚ 1.4 ਲੀਟਰ ਦਾ ਮਲਟੀਏਅਰ ਟਬਰੋਚਾਰਜਡ ਪੈਟਰੋਲ ਇੰਜਣ ਅਤੇ 2.0 ਲੀਟਰ ਦਾ ਟਰਬੋਚਾਰਜਡ ਮਲਟੀਜੇਟ ਡੀਜ਼ਲ ਇੰਜਣ ਦਿੱਤਾ ਗਿਆ ਹੈ।