60 ਲੱਖ ਟਨ ਚੀਨੀ ਨਿਰਯਾਤ ਦੇ ਟੀਚੇ ਨੂੰ ਹਾਸਲ ਕਰਨਾ ਚੁਣੌਤੀਪੂਰਨ : ਇਕਰਾ

09/03/2019 11:26:54 AM

ਨਵੀਂ ਦਿੱਲੀ—ਕ੍ਰੈਡਿਟ ਰੇਟਿੰਗ ਏਜੰਸੀ ਇਕਰਾ ਨੇ ਸੋਮਵਾਰ ਨੂੰ ਕਿਹਾ ਕਿ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 2019-20 ਮਾਰਕਟਿੰਗ ਸਾਲ 'ਚ 60 ਲੱਖ ਟਨ ਚੀਨੀ ਨਿਰਯਾਤ ਦੇ ਟੀਚੇ ਨੂੰ ਹਾਸਲ ਕਰਨਾ ਚੁਣੌਤੀਪੂਰਨ ਹੋਵੇਗਾ | ਸਰਕਾਰ ਨੇ 28 ਅਗਸਤ 2019 ਨੂੰ 6,268 ਕਰੋੜ ਰੁਪਏ ਦੀ ਚੀਨੀ ਨਿਰਯਾਤ ਸਬਸਿਡੀ ਯੋਜਨਾ ਦੀ ਘੋਸ਼ਣਾ ਕੀਤੀ, ਜਿਸ ਨਾਲ ਦੇਸ਼ ਨੂੰ 60 ਲੱਖ ਟਨ ਚੀਨੀ ਨਿਰਯਾਤ ਦੇ ਟੀਚੇ ਨੂੰ ਹਾਸਲ ਕਰਨ 'ਚ ਮਦਦ ਮਿਲਣ ਦੀ ਉਮੀਦ ਹੈ | 
ਰੇਟਿੰਗ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਇਕਰਾ ਦਾ ਮੰਨਣਾ ਹੈ ਕਿ ਗੰਨੇ ਦੀਆਂ ਸੰਸਾਰਕ ਕੀਮਤਾਂ ਨੂੰ ਦੇਖਦੇ ਹੋਏ, ਨਿਰਯਾਤ ਦੀ ਇਸ ਮਾਤਰਾ ਨੂੰ ਪ੍ਰਾਪਤ ਕਰਨਾ ਚੁਣੌਤੀਪੂਰਨ ਹੋਵੇਗਾ, ਪਰ ਇਸ ਟੀਚੇ ਦੇ ਇਕ ਹਿੱਸੇ ਨੂੰ ਹਾਸਲ ਕਰਨਾ ਵੀ ਇਕ ਵੱਡੀ ਉਪਲੱਬਧੀ ਹੋਵੇਗੀ ਜਿਸ ਨਾਲ ਘਰੇਲੂ ਸਟਾਕ ਦਾ ਦਬਾਅ ਕੁਝ ਘਟ ਹੋਣ ਦੀ ਸੰਭਾਵਨਾ ਹੈ | ਇਸ ਨਾਲ ਘਰੇਲੂ ਚੀਨੀ ਕੀਮਤਾਂ 'ਚ ਕੁਝ ਸੁਧਾਰ ਹੋਵੇਗਾ ਅਤੇ ਕਿਸਾਨਾਂ ਨੂੰ ਸਮੇਂ 'ਤੇ ਗੰਨੇ ਦਾ ਭੁਗਤਾਨ ਕਰਨ ਦੀ ਸੁਵਿਧਾ ਮਿਲੇਗੀ | 
ਭਾਰਤ ਨੂੰ ਚਾਲੂ ਵਿੱਤੀ ਸਾਲ 2018-19 ਅਤੇ ਪਿਛਲੇ ਸਾਲ ਦੇ ਦੌਰਾਨ ਚੀਨੀ ਦਾ ਰਿਕਾਰਡ ਉਤਪਾਦਨ ਹੋਣ ਦੀ ਵਜ੍ਹਾ ਨਾਲ ਚੀਨੀ ਬਹੁਤਾਤ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਚਾਲੂ ਸਾਲ 'ਚ 2017-18 'ਚ ਚੀਨੀ ਦਾ 3.3 ਕਰੋੜ ਟਨ ਹੋਣ ਦਾ ਅਨੁਮਾਨ ਹੈ ਜੋ ਉਤਪਾਦਨ ਸਾਲ 2017-18 'ਚ ਲਗਭਗ 3.23 ਕਰੋੜ ਟਨ ਦਾ ਹੋਇਆ ਸੀ | ਚੀਨੀ ਦੀ ਸਾਲਾਨਾ ਘਰੇਲੂ ਖਪਤ 2.6 ਕਰੋੜ ਟਨ ਹੋਣ ਦਾ ਅਨੁਮਾਨ ਹੈ | ਚੀਨ ਉਦਯੋਗ ਦਾ ਅਨੁਮਾਨ ਹੈ ਕਿ ਇਕ ਅਕਤੂਬਰ 2019 ਨੂੰ ਚੀਨੀ ਦਾ ਸ਼ੁਰੂਆਤ ਸਟਾਕ 1.42 ਕਰੋੜ ਟਨ ਦਾ ਹੋਵੇਗਾ |


Aarti dhillon

Content Editor

Related News