ਵਧ ਸਕਦੀ ਹੈ ਮੁਲਾਜ਼ਮਾਂ ਦੀ ਟੇਕ ਹੋਮ ਸੈਲਰੀ

12/09/2019 10:52:01 PM

ਨਵੀਂ ਦਿੱਲੀ(ਇੰਟ.)- ਕੇਂਦਰ ਸਰਕਾਰ ਦੀ ਸਕੀਮ ਜੇਕਰ ਕਾਰਗਰ ਹੋਈ ਤਾਂ ਕਰੋੜਾਂ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਹੋਣ ਜਾ ਰਿਹਾ ਹੈ। ਹਰ ਮਹੀਨੇ ਹੱਥ ਆ ਸਕਦੀ ਹੈ ਟੇਕ ਹੋਮ ਸੈਲਰੀ ਵਧੀ ਮਾਤਰਾ 'ਚ। ਅਸਲ ਵਿਚ ਸਰਕਾਰ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਯੋਗਦਾਨ ਨੂੰ ਘਟਾਉਣ ਅਤੇ ਟੇਕ ਹੋਮ ਹਿੱਸਾ ਵਧਾਉਣ ਲਈ ਮੁਤਬਾਦਲ ਬਾਰੇ ਵਿਚਾਰ ਕਰ ਰਹੀ ਹੈ ਅਤੇ ਇਸ ਲਈ ਸਮਾਜਿਕ ਸੁਰੱਖਿਆ ਬਿੱਲ ਵਿਚ ਵਿਵਸਥਾ ਕੀਤੀ ਜਾ ਰਹੀ ਹੈ। ਫਿਲਹਾਲ ਮੁਲਾਜ਼ਮਾਂ ਦੀ ਬੇਸਿਕ ਸੈਲਰੀ ਦਾ 12 ਫੀਸਦੀ ਹਿੱਸਾ ਪ੍ਰਾਵੀਡੈਂਟ ਫੰਡ ਦੀ ਸ਼ਕਲ ਵਿਚ ਕੱਟਿਆ ਜਾਂਦਾ ਹੈ। ਇਸੇ ਤਰ੍ਹਾਂ ਮਾਲਕਾਂ ਵਲੋਂ ਵੀ ਬੇਸਿਕ ਸੈਲਰੀ ਦਾ 12 ਫੀਸਦੀ ਇਸੇ ਪ੍ਰਾਵੀਡੈਂਟ ਫੰਡ ਵਿਚ ਜਮ੍ਹਾ ਹੁੰਦਾ ਹੈ ਪਰ ਇਸ ਰਕਮ ਦਾ 8.33 ਫੀਸਦੀ ਈ. ਪੀ. ਐੱਸ. ਯਾਨੀ ਮੁਲਾਜ਼ਮ ਪੈਨਸ਼ਨ ਸਕੀਮ ਵਿਚ ਚਲਾ ਜਾਂਦਾ ਹੈ। ਹੁਣ ਸਮਾਜਿਕ ਸੁਰੱਖਿਆ ਬਿੱਲ 2019 ਵਿਚ ਮੁਲਾਜ਼ਮਾਂ ਵਾਲੇ ਹਿੱਸੇ ਨੂੰ ਘਟਾਉਣ ਦੀ ਤਜਵੀਜ਼ ਹੈ ਅਤੇ ਇਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਅਗਲੇ ਹਫਤੇ ਸੰਸਦ ਵਿਚ ਪੇਸ਼ ਕੀਤਾ ਜਾ ਸਕਦਾ ਹੈ।

Karan Kumar

This news is Content Editor Karan Kumar