ਸਿੰਡੀਕੇਟ ਬੈਂਕ ਘਾਟੇ ਤੋਂ ਮੁਨਾਫੇ ''ਚ, ਦੂਜੀ ਤਿਮਾਹੀ ''ਚ 251 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ

10/31/2019 6:15:37 PM

ਨਵੀਂ ਦਿੱਲੀ — ਸਿੰਡੀਕੇਟ ਬੈਂਕ ਨੇ ਸਤੰਬਰ 'ਚ ਖਤਮ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 251.05 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਬੈਂਕ ਨੂੰ 1,542.54 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਵੀ ਬੈਂਕ ਨੂੰ 980.46 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਸ਼ੇਅਰ ਬਜ਼ਾਰ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਤਿਮਾਹੀ ਦੌਰਾਨ ਉਸਦੀ ਕੁੱਲ ਆਮਦਨ ਵਧ ਕੇ 6,153.10 ਕਰੋੜ ਰੁਪਏ ਪਹੁੰਚ ਗਈ, ਜਿਹੜੀ ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ 'ਚ 5,888.87 ਕਰੋੜ ਰੁਪਏ ਰਹੀ ਸੀ। ਤਿਮਾਹੀ ਦੌਰਾਨ ਡੁੱਬੇ ਕਰਜ਼ੇ ਅਤੇ ਹੋਰ ਖਰਚੇ ਲਈ ਬੈਂਕ ਦਾ ਪ੍ਰਬੰਧ ਘੱਟ ਕੇ 683.94 ਕਰੋੜ ਰੁਪਏ ਰਹਿ ਗਿਆ, ਜਿਹੜਾ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 2,217.26 ਕਰੋੜ ਰੁਪਏ ਰਿਹਾ ਸੀ। ਸਮੀਖਿਆ ਅਧੀਨ ਮਿਆਦ 'ਚ ਬੈਂਕ ਦੀ ਗੈਰ ਪ੍ਰਦਰਸ਼ਨ ਕਰਨ ਵਾਲੀ ਜਾਇਦਾਦ(NPA) ਘੱਟ ਕੇ ਕੁੱਲ ਕਰਜ਼ੇ ਦਾ 11.45 ਫੀਸਦੀ ਜਾਂ 25,382.26 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ  ਇਸੇ ਤਿਮਾਹੀ 'ਚ ਇਹ 12.98 ਫੀਸਦੀ ਜਾਂ 27,131.14 ਕਰੋੜ ਰੁਪਏ ਸੀ। ਇਸੇ ਤਰ੍ਹਾਂ ਬੈਂਕ ਦਾ ਸ਼ੁੱਧ NPA ਘੱਟ ਕੇ 5.98 ਫੀਸਦੀ ਜਾਂ 12,481.35 ਕਰੋੜ ਰੁਪਏ ਰਹਿ ਗਿਆ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਇਹ 6.38 ਫੀਸਦੀ ਜਾਂ 13,321.30 ਕਰੋੜ ਰੁਪਏ ਸੀ।