ਸਵਿੱਸ ਬੈਂਕ ''ਚ ਜਮ੍ਹਾ ਕਾਲੇ ਧਨ ''ਤੇ ਸਰਕਾਰ ਨੂੰ ਮਿਲੀ ਵੱਡੀ ਕਾਮਯਾਬੀ, ਖਾਤਾਧਾਰਕਾਂ ਦੀ ਪਹਿਲੀ ਸੂਚੀ ਜਾਰੀ

10/07/2019 4:21:50 PM

ਨਵੀਂ ਦਿੱਲੀ — ਭਾਰਤ ਨੂੰ ਜਾਣਕਾਰੀ ਦੇ ਸਵੈਚਾਲਤ ਵਟਾਂਦਰੇ ਦੀ ਨਵੀਂ ਵਿਵਸਥਾ ਤਹਿਤ ਸਵਿੱਟਜ਼ਰਲੈਂਡ ਦੇ ਬੈਂਕਾਂ ਵਿਚ ਆਪਣੇ ਨਾਗਰਿਕਾਂ ਦੇ ਖਾਤਿਆਂ ਦੇ ਵੇਰਵਿਆਂ ਦੀ ਪਹਿਲੀ ਸੂਚੀ ਪ੍ਰਾਪਤ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਕਾਰ ਸੂਚਨਾਵਾਂ ਦੇ ਸਵੈਚਲਿਤ ਵਟਾਂਦਰੇ ਦੀ ਇਸ ਨਵੀਂ ਪ੍ਰਣਾਲੀ ਦੇ ਤਹਿਤ ਭਾਰਤ ਨੂੰ ਵਿਦੇਸ਼ਾਂ 'ਚ ਆਪਣੇ ਨਾਗਰਿਕਾਂ ਵਲੋਂ ਜਮ੍ਹਾ ਕਰਵਾਏ ਗਏ ਕਾਲੇ ਧਨ ਦੇ ਖਿਲਾਫ ਲੜਾਈ 'ਚ ਕਾਫੀ ਸਹਾਇਤਾ ਮਿਲੇਗੀ।

ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਐਡਮਿਨਿਸਟ੍ਰੇਸ਼ਨ (ਐੱਫ.ਟੀ.ਏ.) ਨੇ 75 ਦੇਸ਼ਾਂ ਨੂੰ ਏ.ਈ.ਓ.ਆਈ. ਦੇ ਗਲੋਬਲ ਮਾਪਦੰਡਾਂ ਅਧੀਨ ਵਿੱਤੀ ਖਾਤਿਆਂ ਦੇ ਵੇਰਵਿਆਂ ਦਾ ਵਟਾਂਦਰਾ ਕੀਤਾ ਹੈ। ਭਾਰਤ ਵੀ ਇਨ੍ਹਾਂ ਵਿਚ ਸ਼ਾਮਲ ਹੈ। ਏਟੀਐਫ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਨੂੰ ਪਹਿਲੀ ਵਾਰ ਏਈਓਆਈ ਫਰੇਮਵਰਕ ਦੇ ਤਹਿਤ ਖਾਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਫਰੇਮਵਰਕ ਦੇ ਤਹਿਤ ਉਨ੍ਹਾਂ ਖਾਤਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ ਜਿਹੜੇ ਮੌਜੂਦਾ ਸਮੇਂ 'ਚ ਵੀ ਸਰਗਰਮ ਹਨ। ਇਸ ਤੋਂ ਇਲਾਵਾ ਉਨ੍ਹਾਂ ਖਾਤਿਆਂ ਦੇ ਵੇਰਵੇ ਵੀ ਉਪਲੱਬਧ ਕਰਵਾਏ ਜਾਣਗੇ ਜਿਹੜੇ 2018 ਵਿਚ ਬੰਦ ਕੀਤੇ ਜਾ ਚੁੱਕੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਪ੍ਰਬੰਧ ਅਧੀਨ ਅਗਲੀ ਜਾਣਕਾਰੀ ਸਤੰਬਰ 2020 ਵਿਚ ਸਾਂਝੀ ਕੀਤੀ ਜਾਏਗੀ।
 


Related News