ਨੌਕਰੀਆਂ ''ਤੇ ਦਿਸਣ ਲੱਗਾ ਕੋਰੋਨਾ ਦਾ ਅਸਰ, ਸਵਿਗੀ ਕਰੇਗਾ 1100 ਕਰਮਚਾਰੀਆਂ ਦੀ ਛਾਂਟੀ

05/18/2020 4:09:35 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹੋਏ ਲਾਕਡਾਊਨ ਕਾਰਨ ਪਟਰੀ ਤੋਂ ਪੂਰੀ ਤਰ੍ਹਾਂ ਉੱਤਰ ਚੁੱਕੀ ਅਰਥ-ਵਿਵਸਥਾ ਦਾ ਅਸਰ ਨੌਕਰੀਆਂ 'ਤੇ ਦਿਸਣਾ ਸ਼ੁਰੂ ਹੋ ਗਿਆ ਹੈ। ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ (Swiggy) ਨੇ ਅਗਲੇ ਕੁੱਝ ਦਿਨਾਂ ਵਿਚ ਦੇਸ਼ਭਰ ਵਿਚ ਆਪਣੇ 1100 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਜੋਮੈਟੋ ਕੰਪਨੀ (Zomato) ਆਪਣੇ 13 %  ਕਰਮਚਾਰੀਆਂ ਦੀ ਛਾਂਟੀ ਕਰਨ ਦੀ ਘੋਸ਼ਣਾ ਕਰ ਚੁੱਕੀ ਹੈ।

ਸਵਿਗੀ ਦੇ ਕੋ-ਫਾਊਂਡਰ ਸ਼੍ਰੀਹਰਸ਼ ਮਾਜੇਤੀ ਨੇ ਸੋਮਵਾਰ ਨੂੰ ਇਕ ਪੱਤਰ ਵਿਚ ਕਿਹਾ, ਫੂਡ ਡਿਲੀਵਰੀ ਬਿਜਨੈੱਸ 'ਤੇ ਡੂੰਘਾ ਅਸਰ ਪਿਆ ਹੈ ਅਤੇ ਕੁੱਝ ਸਮੇਂ ਤੱਕ ਇਹ ਬਰਕਰਾਰ ਰਹੇਗਾ। ਹਾਲਾਂਕਿ ਆਉਣ ਵਾਲੇ ਸਮੇਂ ਵਿਚ ਇਸ ਦੇ ਪਟਰੀ 'ਤੇ ਆਉਣ ਦੀ ਪੂਰੀ ਉਮੀਦ ਹੈ। ਸਾਨੂੰ ਆਪਣੀ ਕੰਪਨੀ ਵਿਚ ਕਰਮਚਾਰੀਆਂ ਦੀ ਗਿਣਤੀ ਘੱਟ ਕਰਨ ਅਤੇ ਆਉਣ ਵਾਲੇ ਸਮੇਂ ਵਿਚ ਕਿਸੇ ਤਰ੍ਹਾਂ ਦੀ ਅਨਿਸ਼ਚਿਤਤਾ ਨਾਲ ਨਜਿੱਠਣ ਲਈ ਲਾਗਤ ਘੱਟ ਕਰਨ ਦੀ ਜ਼ਰੂਰਤ ਹੈ। ਮਾਜੇਤੀ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਅਸਰ ਕੰਪਨੀ ਦੇ ਕਲਾਊਡ ਕਿਚਨ ਬਿਜਨੈੱਸ 'ਤੇ ਪਵੇਗਾ। ਉਨ੍ਹਾਂ ਕਿਹਾ, ਅਸੀਂ ਉਹ ਬਿਜਨੈੱਸ ਬੰਦ ਕਰਨ ਜਾ ਰਹੇ ਹਨ, ਜੋ ਜਾਂ ਤਾਂ ਪੂਰੀ ਤਰ੍ਹਾਂ ਅਸਥਿਰ ਹੋਣ ਜਾ ਰਹੇ ਹੋਣ ਜਾਂ ਫਿਰ ਅਗਲੇ 18 ਮਹੀਨੀਆਂ ਤੱਕ ਉਨ੍ਹਾਂ ਦੀ ਕੋਈ ਸਾਰਥਕਤਾ ਨਹੀਂ ਰਹੇਗੀ।

ਫਾਊਂਡਰ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ, ਉਨ੍ਹਾਂ ਨੂੰ ਘੱਟ ਤੋਂ ਘੱਟ 3 ਮਹੀਨੇ ਦੀ ਤਨਖਾਹ, ਐਕਸੀਲਿਰੇਟਡ ਵੇਸਟਿੰਗ, ਦਸੰਬਰ ਤੱਕ ਹੈਲਥ ਇੰਸ਼ੋਰੈਂਸ ਅਤੇ ਕੰਪਨੀ ਦੇ ਨਾਲ ਉਨ੍ਹਾਂ ਨੇ ਜਿੰਨੇ ਸਾਲ ਬਿਤਾਏ ਹਨ, ਉਸ ਵਿਚ ਹਰ ਸਾਲ ਲਈ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ।

cherry

This news is Content Editor cherry