ਸੁਪਰੀਮ ਕੋਰਟ ਨੇ Saridon ਨੂੰ ਪ੍ਰਤਿਬੰਧਿਤ ਸੂਚੀ ਤੋਂ ਕੀਤਾ ਬਾਹਰ - ਪਿਰਾਮਲ

02/21/2019 4:16:47 PM

ਨਵੀਂ ਦਿੱਲੀ — ਦਵਾਈ ਬਣਾਉਣ ਵਾਲੀ ਕੰਪਨੀ ਪਿਰਾਮਲ ਐਂਟਰਪ੍ਰਾਇਜ਼ਿਜ਼ ਲਿਮਟਿਡ ਨੇ ਵੀਰਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ ਦਰਦ ਨਿਵਾਰਕ ਟੈਬਲੇਟ ਸੈਰਿਡਾਨ ਨੂੰ ਪ੍ਰਤਿਬੰਧਿਤ ਦਵਾਈਆਂ(FDC) ਦੀ ਸੂਚੀ ਤੋਂ ਬਾਹਰ ਕਰ ਦਿੱਤਾ ਹੈ। ਕੰਪਨੀ ਨੇ ਸ਼ੇਅਰ ਬਜ਼ਾਰ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਸੈਰਿਡਾਨ ਦੇ ਪੱਖ 'ਚ ਫੈਸਲਾ ਸੁਣਾਇਆ ਹੈ। ਕੰਪਨੀ ਨੇ ਕਿਹਾ,' ਸੁਪਰੀਮ ਕੋਰਟ ਨੇ ਸਤੰਬਰ 2018 'ਚ ਪਿਰਾਮਲ ਦੇ ਸੈਰਿਡਾਨ ਦੀ ਪਾਬੰਦੀ 'ਤੇ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਉਸਨੂੰ ਇਸ FDC ਦੇ ਮੁੜ-ਨਿਰਮਾਣ, ਵੰਡ ਅਤੇ ਵਿਕਰੀ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਮਿਲੀ। ਕੰਪਨੀ ਦਾ ਕਾਰਜਕਾਰੀ ਨਿਰਦੇਸ਼ਕ ਨੰਦਿਨੀ ਪਿਰਾਮਲ ਨੇ ਕੋਰਟ ਦੇ ਆਦੇਸ਼ ਬਾਰੇ ਕਿਹਾ,'ਅਸੀਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਖੁਸ਼ ਹਾਂ। ਇਹ ਭਾਰਤੀ ਉਪਭੋਗਤਾ ਦੀ ਖਾਸ ਲੋੜਾਂ ਲਈ ਅਸਰਦਾਰ ਅਤੇ ਸੁਰੱਖਿਅਤ ਹੱਲ ਪ੍ਰਦਾਨ ਕਰਨ ਲਈ ਸਾਡੀ ਵਚਨਬੱਧਤਾ ਨੂੰ ਸਾਬਤ ਕਰਦਾ ਹੈ। ਸਾਨੂੰ ਭਰੋਸਾ ਹੈ ਕਿ ਕਾਨੂੰਨ ਸਾਡੇ ਪੱਖ 'ਚ ਰਹੇਗਾ। ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿਚ ਸੈਰਿਡਾਨ ਸਮੇਤ 328 FDC ਨੂੰ ਪਾਬੰਦੀਸ਼ੁਦਾ ਸੂਚੀ ਵਿਚ ਪਾ ਦਿੱਤਾ ਸੀ।


Related News