ਦੇਸ਼ ਦਾ ਚੀਨੀ ਉਤਪਾਦਨ 15 ਫਰਵਰੀ ਤੱਕ 8.07 ਫੀਸਦੀ ਵਧ ਕੇ 219.30 ਲੱਖ ਟਨ ਰਿਹਾ

02/20/2019 3:37:15 PM

ਨਵੀਂ ਦਿੱਲੀ—ਮਾਰਕਟਿੰਗ ਸਾਲ 2018-19 ਦੌਰਾਨ 15 ਫਰਵਰੀ ਤੱਕ ਦੇਸ਼ ਦਾ ਚੀਨੀ ਉਤਪਾਦਨ 8.07 ਫੀਸਦੀ ਵਧ ਕੇ 219.30 ਲੱਖ ਟਨ 'ਤੇ ਪਹੁੰਚ ਗਿਆ। ਚੀਨੀ ਉਦਯੋਗ ਦੇ ਸੰਗਠਨ ਇਸਮਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਸ ਵਾਰ ਪੂਰੇ ਮਾਰਕਟਿੰਗ ਸਾਲ ਦੇ ਲਈ ਕੁੱਲ ਚੀਨੀ ਉਤਪਾਦਨ ਦਾ ਅਨੁਮਾਨ 307 ਲੱਖ ਟਨ ਦਾ ਹੈ। ਇਹ ਪਿਛਲੇ ਚੀਨੀ ਮਾਰਕਟਿੰਗ ਸਾਲ ਦੇ 325 ਲੱਖ ਟਨ ਦੇ ਉਤਪਾਦਨ ਤੋਂ ਘਟ ਹੈ। ਇੰਡੀਅਨ ਸ਼ੂਗਰ ਐਸੋਸੀਏਸ਼ਨ (ਇਸਮਾ) ਨੇ ਕਿਹਾ ਕਿ ਚੀਨੀ ਦੇ ਘੱਟੋ-ਘੱਟ ਵਿਕਰੀ ਮੁੱਲ 'ਚੋਂ ਦੋ ਰੁਪਏ ਦੀ ਹਾਲੀਆ ਵਾਧੇ ਨਾਲ ਚੀਨੀ ਮਿੱਲਾਂ ਨੂੰ ਹੋਰ ਰਾਜਸਵ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਗੰਨੇ ਦਾ ਬਕਾਇਆ ਭੁਗਤਾਨ ਕਰਨ 'ਚ ਮਦਦ ਮਿਲੇਗੀ। ਇਸ ਸਾਲ ਗੰਨੇ ਦਾ ਬਕਾਇਆ ਵਧ ਕੇ 20 ਹਜ਼ਾਰ ਕਰੋੜ ਰੁਪਏ ਦੇ ਪਾਰ ਚੱਲਿਆ ਗਿਆ ਹੈ। ਸਰਕਾਰ ਨੇ ਇਸ ਨੂੰ ਦੇਖਦੇ ਹੋਏ ਚੀਨੀ ਮਿੱਲਾਂ ਦੇ ਕੋਲ ਨਕਦੀ ਦੀ ਉਪਲੱਬਧਾ ਵਧੀਆ ਕਰਨ ਲਈ ਘੱਟੋ-ਘੱਟ ਮੁੱਲ ਦੋ ਰੁਪਏ ਵਧਾ ਕੇ 31 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਹੈ। ਇਸਮਾ ਨੇ ਕਿਹਾ ਕਿ 15 ਫਰਵਰੀ ਤੱਕ ਚੀਨੀ ਉਤਪਾਦਨ ਪਿਛਲੇ ਮਾਰਕਟਿੰਗ ਸਾਲ ਦੇ 203.50 ਲੱਖ ਟਨ ਦੇ ਮੁਕਾਬਲੇ 219.30 ਲੱਖ ਟਨ ਰਿਹਾ ਹੈ। ਇਸ ਨੇ ਕਿਹਾ ਕਿ ਇਸ ਸਾਲ ਜ਼ਿਆਦਾ ਉਤਪਾਦਨ ਦਾ ਕਾਰਨ ਇਹ ਹੈ ਕਿ ਮਹਾਰਾਸ਼ਟਰ ਅਤੇ ਕਰਨਾਟਕ 'ਚ ਚੀਨੀ ਮਿੱਲਾਂ ਵਲੋਂ ਗੰਨੇ ਦੀ ਪਿੜਾਈ ਪਹਿਲਾਂ ਸ਼ੁਰੂ ਕਰ ਦੇਣਾ ਹੈ। ਕੁੱਲ ਮਿਲਾ ਕੇ ਇਸ ਸੈਸ਼ਨ 'ਚ ਦੇਸ਼ ਦਾ ਚੀਨੀ ਉਤਪਾਦਨ ਪਿਛਲੇ ਸੈਸ਼ਨ ਦੀ ਤੁਲਨਾ 'ਚ ਘੱਟ ਰਹਿਣ ਦਾ ਅਨੁਮਾਨ ਹੈ। ਇਸਮਾ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਚੀਨੀ ਉਤਪਾਦਨ ਸੂਬਾ ਮਹਾਰਾਸ਼ਟਰ 'ਚ ਉਤਪਾਦਨ ਇਕ ਸਾਲ ਪਹਿਲਾਂ ਇਸ ਸਮੇਂ ਦੇ 74.70 ਲੱਖ ਟਨ ਤੋਂ ਵਧ ਕੇ 82.90 ਲੱਖ ਟਨ ਰਿਹਾ ਹੈ। ਹਾਲਾਂਕਿ ਦੂਜੇ ਸਭ ਤੋਂ ਵੱਡੇ ਉਤਪਾਦਕ ਸੂਬਾ ਉੱਤਰ ਪ੍ਰਦੇਸ਼ 'ਚ ਉਤਪਾਦਨ 64.50 ਲੱਖ ਟਨ ਤੋਂ ਕੁੱਝ ਹੇਠਾਂ 63.90 ਲੱਖ ਟਨ ਰਿਹਾ ਹੈ। ਸੰਗਠਨ ਨੇ ਕਿਹਾ ਕਿ ਪ੍ਰਤੀ ਹੈਕਟੇਅਰ ਗੰਨੇ ਦੀ ਉਪਜ ਘਟ ਰਹਿਣ ਦੇ ਕਾਰਨ ਇਸ ਸਾਲ ਉੱਤਰ ਪ੍ਰਦੇਸ਼ 'ਚ ਚੀਨੀ ਉਤਪਾਦਨ ਘਟ ਰਹਿਣ ਦਾ ਅਨੁਮਾਨ ਹੈ। 

Aarti dhillon

This news is Content Editor Aarti dhillon