ਅਕਤੂਬਰ-ਦਸੰਬਰ 2021 ’ਚ ਖੰਡ ਦੀ ਬਰਾਮਦ 4 ਗੁਣਾ ਹੋ ਕੇ 17 ਲੱਖ ਟਨ ’ਤੇ : ਇਸਮਾ

01/18/2022 9:33:40 AM

ਨਵੀਂ ਦਿੱਲੀ- ਖੰਡ ਉਦਯੋਗ ਦੇ ਸੰਗਠਨ ਇਸਮਾ ਨੇ ਕਿਹਾ ਹੈ ਕਿ ਅਕਤੂਬਰ-ਦਸੰਬਰ ਦੀ ਮਿਆਦ ਦੌਰਾਨ ਦੇਸ਼ ਦੀ ਖੰਡ ਬਰਾਮਦ ਲਗਭਗ 4 ਗੁਣਾ ਹੋ ਕੇ 17 ਲੱਖ ਟਨ ’ਤੇ ਪਹੁੰਚ ਗਈ। ਇਸ ਵਾਧੇ ਦਾ ਕਾਰਨ ਵਿਦੇਸ਼ਾਂ ਤੋਂ ਮੰਗ ਦਾ ਵਧਣਾ ਸੀ। ਹੁਣ ਤੱਕ ਖੰਡ ਮਿੱਲਾਂ ਵੱਲੋਂ ਬਰਾਮਦ ਲਈ 38-40 ਲੱਖ ਟਨ ਦਾ ਸਮਝੌਤਾ ਕੀਤਾ ਗਿਆ ਹੈ। ਮਿੱਲਾਂ ਹੁਣ ਅੱਗੇ ਦੇ ਸਮਝੌਤਿਆਂ ਲਈ ਗਲੋਬਲ ਕੀਮਤਾਂ ’ਚ ਸੁਧਾਰ ਦਾ ਇੰਤਜ਼ਾਰ ਕਰ ਰਹੀਆਂ ਹਨ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ।
ਇਸਮਾ ਨੇ ਕਿਹਾ, ‘‘ਬਾਜ਼ਾਰ ਦੀ ਰਿਪੋਰਟ ਅਤੇ ਬੰਦਰਗਾਹ ਦੀ ਜਾਣਕਾਰੀ ਅਨੁਸਾਰ ਅਕਤੂਬਰ ਤੋਂ ਦਸੰਬਰ, 2021 ਦੀ ਮਿਆਦ ਦੌਰਾਨ ਲਗਭਗ 17 ਲੱਖ ਟਨ ਖੰਡ ਦੀ ਬਰਾਮਦ ਕੀਤੀ ਗਈ ਹੈ। ਪਿਛਲੇ ਸਾਲ ਇਸ ਮਿਆਦ ਦੌਰਾਨ ਲਗਭਗ 4.5 ਲੱਖ ਟਨ ਖੰਡ ਦੀ ਬਰਾਮਦ ਕੀਤੀ ਗਈ ਸੀ। ਇਸਮਾ ਨੇ ਕਿਹਾ ਕਿ ਇਹ ਦੱਸਿਆ ਗਿਆ ਹੈ ਕਿ ਇਸ ਮਹੀਨੇ ਲਗਭਗ 7 ਲੱਖ ਟਨ ਖੰਡ ਬਰਾਮਦ ਲਈ ਪਾਈਪਲਾਈਨ ’ਚ ਹੈ।
ਇਸਮਾ ਨੇ ਕਿਹਾ, ‘‘ਬ੍ਰਾਜ਼ੀਲ ’ਚ ਅਗਲੇ ਸੈਸ਼ਨ 2022-23 (ਅਪ੍ਰੈਲ-ਮਾਰਚ) ’ਚ ਉਮੀਦ ਤੋਂ ਬਿਹਤਰ ਉਤਪਾਦਨ ਦੀਆਂ ਖਬਰਾਂ ਦਰਮਿਆਨ ਕੱਚੀ ਖੰਡ ਦੀਆਂ ਗਲੋਬਲ ਕੀਮਤਾਂ ’ਚ ਹੋਰ ਗਿਰਾਵਟ ਆਈ ਹੈ ਅਤੇ ਮੌਜੂਦਾ ਸਮੇਂ ’ਚ ਇਹ 5 ਮਹੀਨੇ ਦੇ ਹੇਠਲੇ ਪੱਧਰ ਲਗਭਗ 18 ਸੈਂਟ/ਪਾਊਂਡ ’ਤੇ ਹੈ।
ਐਸੋਸੀਏਸ਼ਨ ਅਨੁਸਾਰ ਭਾਰਤੀ ਮਿੱਲਾਂ ਸਹੀ ਸਮੇਂ ਦੀ ਉਡੀਕ ਕਰ ਰਹੀਆਂ ਹਨ ਅਤੇ ਅੱਗੇ ਦੇ ਬਰਾਮਦ ਸਮਝੌਤਿਆਂ ਲਈ ਉਨ੍ਹਾਂ ਨੂੰ ਕੋਈ ਕਾਹਲੀ ਨਹੀਂ ਹੈ। ਹੁਣ ਤੱਕ 38-40 ਲੱਖ ਟਨ ਖੰਡ ਬਰਾਮਦ ਦੇ ਸਮਝੌਤੇ ਕੀਤੇ ਜਾ ਚੁੱਕੇ ਹਨ।

Aarti dhillon

This news is Content Editor Aarti dhillon