ਜਿਓ 36.9 ਕਰੋੜ ਗਾਹਕਾਂ ਨਾਲ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣੀ:ਟਰਾਈ

01/17/2020 9:54:49 AM

ਨਵੀਂ ਦਿੱਲੀ—ਗਾਹਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਰਿਲਾਇੰਸ਼ ਜਿਓ ਨਵੰਬਰ 2019 'ਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣੀ ਗਈ ਹੈ। ਨਵੰਬਰ 'ਚ ਉਸ ਦੇ ਮੋਬਾਇਲ ਗਾਹਕਾਂ ਦੀ ਗਿਣਤੀ 36.9 ਕਰੋੜ ਰਹੀ। ਦੂਰਸੰਚਾਰ ਰੈਗੂਲੇਟਰ ਟਰਾਈ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਨਵੰਬਰ 'ਚ ਵੋਡਾਫੋਨ ਆਈਡੀਆ ਦੇ ਮੋਬਾਇਲ ਉਪਯੋਕਤਾਵਾਂ ਦੀ ਗਿਣਤੀ 33.62 ਕਰੋੜ ਅਤੇ ਭਾਰਤੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ 32.73 ਕਰੋੜ ਰਹੀ। ਦੇਸ਼ 'ਚ ਕੁੱਲ ਦੂਰਸੰਚਾਰ ਗਾਹਕਾਂ ਦੀ ਗਿਣਤੀ ਨਵੰਬਰ 'ਚ 2.4 ਫੀਸਦੀ ਘੱਟ ਕੇ 117.58 ਕਰੋੜ ਰਹੀ, ਜੋ ਕਿ ਅਕਤੂਬਰ 'ਚ 120.48 ਕਰੋੜ ਸੀ।

PunjabKesari

ਮੋਬਾਇਲ ਗਾਹਕਾਂ ਦੀ ਗਿਣਤੀ ਵੀ ਇਸ ਮਹੀਨੇ 2.43 ਫੀਸਦੀ ਘੱਟ ਕੇ 115.43 ਕਰੋੜ ਰੁਪਏ ਰਹੀ। ਅਕਤੂਬਰ 'ਚ ਇਹ ਅੰਕੜਾ 118.34 ਕਰੋੜ ਰੁਪਏ ਸੀ। ਨਵੰਬਰ ਮਹੀਨੇ 'ਚ ਵੋਡਾਫੋਨ ਆਈਡੀਆ ਦੇ ਗਾਹਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ 3.6 ਕਰੋੜ ਘਟੀ ਹੈ। ਇਸ ਦੌਰਾਨ ਰਿਲਾਇੰਸ਼ ਜਿਓ ਨੇ 56 ਲੱਖ ਨਵੇਂ ਗਾਹਕ, ਭਾਰਤੀ ਏਅਰਟੈੱਲ ਨੇ 16.59 ਲੱਖ ਗਾਹਕ ਅਤੇ ਬੀ.ਐੱਸ.ਐੱਨ.ਐੱਲ. ਨੇ 3.41 ਲੱਖ ਗਾਹਕ ਜੋੜੇ ਹਨ।


Aarti dhillon

Content Editor

Related News