ਵਿਦਿਆਰਥੀ ਦੀ ਫੀਸ ਨਹੀਂ ਕੀਤੀ ਵਾਪਸ, ਹੁਣ ਯੂਨੀਵਰਸਿਟੀ ਦੇਵੇਗੀ ਵਿਆਜ ਸਣੇ ਰਕਮ

Monday, Nov 20, 2017 - 10:36 PM (IST)

ਬੀਕਾਨੇਰ  (ਇੰਟ)-ਖਪਤਕਾਰ ਅਦਾਲਤ ਫੋਰਮ ਨੇ ਇਕ ਵਿਦਿਆਰਥੀ ਦੀ ਫੀਸ ਨਾ ਵਾਪਸ ਕਰਨ 'ਤੇ ਪਸ਼ੂ ਚਕਿਤਸਾ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਨੂੰ ਉਸ ਤੋਂ ਲਈ ਗਈ ਰਕਮ ਵਿਆਜ ਸਣੇ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਕੀ ਹੈ ਮਾਮਲਾ
ਅਭਿਸ਼ੇਕ ਨੇ ਸਾਲ 2013 'ਚ ਪ੍ਰੀ-ਵੈਟਰਨਰੀ ਟੈਸਟ ਪਾਸ ਕਰਨ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਮੰਗੀ ਗਈ ਫੀਸ ਕਰੀਬ 2 ਲੱਖ 5 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੀ। ਇਸ ਵਿਚਾਲੇ ਉਸ ਨੂੰ ਐੱਮ. ਬੀ. ਬੀ. ਐੱਸ. 'ਚ ਦਾਖਲਾ ਮਿਲ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਫੀਸ ਵਾਪਸ ਮੰਗਣੀ ਸ਼ੁਰੂ ਕਰ ਦਿੱਤੀ ਪਰ ਯੂਨੀਵਰਸਿਟੀ ਨੇ ਫੀਸ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਕੌਂਸਲਿੰਗ 'ਚ ਖਾਲੀ ਸੀਟ ਨੂੰ ਦੁਬਾਰਾ ਭਰ ਦਿੱਤਾ ਗਿਆ ਸੀ।
ਕੀ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਅਮਰ ਚੰਦ ਸਿੰਘਲ, ਮੈਂਬਰ ਪੁਖਰਾਜ ਜੋਸ਼ੀ ਅਤੇ ਇੰਦੂ ਸੋਲੰਕੀ ਨੇ ਕਿਹਾ ਕਿ ਯੂਨੀਵਰਸਿਟੀ ਦਾ ਰਵੱਈਆ ਠੀਕ ਨਹੀਂ ਹੈ। ਇਸ ਲਈ ਉਹ ਵਿਦਿਆਰਥੀ ਵੱਲੋਂ ਜਮ੍ਹਾ ਕਰਵਾਈ ਗਈ ਫੀਸ 9 ਫੀਸਦੀ ਵਿਆਜ ਸਣੇ ਉਸ ਨੂੰ ਵਾਪਸ ਕਰੇ।


Related News