ਅਮਰੀਕੀ ਬਾਜ਼ਾਰਾਂ ''ਚ ਜ਼ੋਰਦਾਰ ਗਿਰਾਵਟ, 1.25-2 ਫੀਸਦੀ ਤੱਕ ਡਿੱਗ ਕੇ ਬੰਦ

08/18/2017 8:58:13 AM

ਨਵੀਂ ਦਿੱਲੀ—ਰਾਸ਼ਟਰਪਤੀ ਟਰੰਪ ਦੀਆਂ ਖਰਾਬ ਨੀਤੀਆਂ ਨਾਲ ਅਮਰੀਕੀ ਬਾਜ਼ਾਰ ਚਿੰਤਿਤ ਨਜ਼ਰ ਆ ਰਿਹਾ ਹੈ। ਟਰੰਪ ਦੀ ਨਸਲੀ ਟਿੱਪਣੀ ਨਾਲ ਸੀ. ਈ. ਓ. ਐਡਵਾਈਜ਼ਰੀ ਫੋਰਮ ਮਾਯੂਸ ਹੋਈ। ਉਧਰ ਨੈਸ਼ਨਲ ਇਕੋਨਾਮਿਕ ਕਾਊਂਸਿਲ ਦੇ ਡਾਇਰੈਕਟਰ ਨੇ ਅਸਤੀਫਾ ਦੇ ਦਿੱਤਾ ਹੈ। 
ਵੀਰਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 'ਚ 3 ਮਹੀਨੇ 'ਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਡਾਓ ਜੋਂਸ 275.15 ਅੰਕ ਭਾਵ 1.25 ਫੀਸਦੀ ਦੀ ਗਿਰਾਵਟ ਨਾਲ 21,750.7 ਦੇ ਪੱਧਰ 'ਤੇ ਬੰਦ ਹੋਇਆ। ਉਧਰ ਨੈਸਡੈਕ 123.2 ਅੰਕ ਭਾਵ ਕਰੀਬ 2 ਫੀਸਦੀ ਦੀ ਤੇਜ਼ ਗਿਰਾਵਟ ਨਾਲ 6,221.9 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਐੱਸ ਐਂਡ ਪੀ 500 ਇੰਡੈਕਸ 38.1 ਅੰਕ ਭਾਵ 1.5 ਫੀਸਦੀ ਡਿੱਗ ਕੇ 2430 ਦੇ ਪੱਧਰ 'ਤੇ ਬੰਦ ਹੋਇਆ।