ਸ਼ੇਅਰ ਬਾਜ਼ਾਰ ਨੇ ਭਰੀ ਉਡਾਣ : ਸੈਂਸਕੈਸ 426 ਅੰਕ ਚੜ੍ਹਿਆ ਤੇ ਨਿਫਟੀ 23,350 ਦੇ ਪਾਰ

Monday, Sep 21, 2026 - 10:19 AM (IST)

ਸ਼ੇਅਰ ਬਾਜ਼ਾਰ ਨੇ ਭਰੀ ਉਡਾਣ : ਸੈਂਸਕੈਸ 426 ਅੰਕ ਚੜ੍ਹਿਆ ਤੇ ਨਿਫਟੀ 23,350 ਦੇ ਪਾਰ

ਬਿਜ਼ਨੈੱਸ ਡੈਸਕ - ਅੱਜ, 21 ਸਤੰਬਰ ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 240 ਅੰਕਾਂ ਦੇ ਵਾਧੇ ਨਾਲ 74,535 'ਤੇ ਖੁੱਲ੍ਹਿਆ। ਲਿਖਣ ਦੇ ਸਮੇਂ, ਇਹ 426.73  ਅੰਕ ਭਾਵ 0.57% ਦੇ ਵਾਧੇ ਨਾਲ 74,721.69 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 26 ਸਟਾਕ ਵਾਧੇ ਨਾਲ ਅਤੇ 4 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। IT ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਖਰੀਦਦਾਰੀ ਦਾ ਦਬਾਅ ਦੇਖਿਆ ਗਿਆ, ਖਾਸ ਤੌਰ 'ਤੇ FMCG, ਫਾਰਮਾਸਿਊਟੀਕਲ, ਰੀਅਲਟੀ, ਸਿਹਤ ਸੰਭਾਲ ਅਤੇ ਆਟੋ ਵਿੱਚ ਮਜ਼ਬੂਤ ​​ਵਾਧਾ ਹੋਇਆ।

ਵਿਆਪਕ ਬਾਜ਼ਾਰ ਵਿੱਚ ਮਿਸ਼ਰਤ ਰੁਝਾਨ ਦੇਖਣ ਨੂੰ ਮਿਲਿਆ। ਸੈਂਸੈਕਸ ਕੰਪਨੀਆਂ ਵਿੱਚ, ਅਲਟਰਾਟੈਕ ਸੀਮੈਂਟ ਦਾ ਸਟਾਕ 3.5% ਤੋਂ ਵੱਧ ਉੱਪਰ ਹੈ। ਏਸ਼ੀਅਨ ਪੇਂਟਸ, ਸਨ ਫਾਰਮਾ ਅਤੇ ਇੰਡੀਗੋ ਦੇ ਸ਼ੇਅਰਾਂ ਵਿੱਚ ਵੀ 2% ਤੋਂ ਵੱਧ ਦਾ ਵਾਧਾ ਹੋਇਆ ਹੈ। ਐਚਸੀਐਲ ਟੈਕਨਾਲੋਜੀਜ਼, ਟ੍ਰੇਂਟ, ਹਿੰਦੁਸਤਾਨ ਯੂਨੀਲੀਵਰ, ਆਈਟੀਸੀ, ਐਨਟੀਪੀਸੀ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ 1 ਤੋਂ 2 ਪ੍ਰਤੀਸ਼ਤ ਵੱਧ ਗਏ। ਇਨਫੋਸਿਸ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ ਅਤੇ ਪਾਵਰਗ੍ਰਿਡ ਦੇ ਸ਼ੇਅਰ ਇਸ ਸਮੇਂ ਲਾਲ ਨਿਸ਼ਾਨ 'ਤੇ ਸਨ।

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਸੂਚਕਾਂਕ ਵੀ 16 ਅੰਕ ਡਿੱਗ ਕੇ 23,330 'ਤੇ ਖੁੱਲ੍ਹਿਆ। ਖ਼ਬਰ ਲਿਖਣ ਦੇ ਸਮੇਂ ਇਹ 41.75 ਅੰਕ ਭਾਵ 0.18% ਦੇ ਵਾਧੇ ਨਾਲ 23,388.15 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ IT, ਫਾਰਮਾ ਅਤੇ FMCG ਸਟਾਕਾਂ 'ਚ ਖਰੀਦਦਾਰੀ ਦੇਖੀ ਜਾ ਰਹੀ ਹੈ।

NSE IPO 

ਅੱਜ ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ, NSE ਦੇ IPO ਦਾ ਆਖਰੀ ਦਿਨ ਹੈ। ਇਸਨੂੰ ਦੋ ਦਿਨਾਂ ਵਿੱਚ 1.04 ਵਾਰ ਸਬਸਕ੍ਰਾਈਬ ਕੀਤਾ ਗਿਆ ਹੈ।

IPO ਕੀਮਤ ਬੈਂਡ 1,700 ਤੋਂ 1,785 ਪ੍ਰਤੀ ਸ਼ੇਅਰ ਦੱਸੀ ਜਾ ਰਹੀ ਹੈ। ਇਸਦਾ ਲਾਟ ਸਾਈਜ਼ 8 ਸ਼ੇਅਰ ਹੈ। ਇਸਦਾ ਮਤਲਬ ਹੈ ਕਿ 1,785 ਰੁਪਏ ਦੇ ਉੱਪਰਲੇ ਮੁੱਲ ਬੈਂਡ 'ਤੇ, ਪ੍ਰਚੂਨ ਨਿਵੇਸ਼ਕਾਂ ਨੂੰ ਘੱਟੋ-ਘੱਟ 14,280 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।

ਪਿਛਲੇ ਹਫ਼ਤੇ ਸਟਾਕ ਮਾਰਕਿਟ ਦਾ ਹਾਲ

ਪਿਛਲੇ ਹਫ਼ਤੇ 18 ਸਤੰਬਰ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਲਗਭਗ ਸਥਿਰ ਕਾਰੋਬਾਰ ਦੇਖਣ ਨੂੰ ਮਿਲਿਆ। ਸੈਂਸੈਕਸ 20 ਅੰਕ ਦੀ ਗਿਰਾਵਟ ਨਾਲ 74,295 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਨਿਫਟੀ 76 ਅੰਕ ਵਧ ਕੇ 23,346 'ਤੇ ਬੰਦ ਹੋਇਆ।


author

Harinder Kaur

Content Editor

Related News