ਸੋਮਵਾਰ ਤੋਂ ਸ਼ੇਅਰ ਬਾਜ਼ਾਰ 'ਚ ਕਿਸ ਤਰ੍ਹਾਂ ਦਾ ਹੋਵੇਗਾ ਮਾਹੌਲ, ਜਾਣੋ ਅਹਿਮ ਗੱਲਾਂ

05/09/2021 11:37:11 AM

ਨਵੀਂ ਦਿੱਲੀ- ਬਾਜ਼ਾਰ ਨਿਵੇਸ਼ਕਾਂ ਲਈ ਅਗਲਾ ਹਫ਼ਤਾ ਕਾਫ਼ੀ ਅਹਿਮ ਰਹਿਣ ਵਾਲਾ ਹੈ। ਕੋਰੋਨਾ ਦੀ ਸਥਿਤੀ, ਗਲੋਬਲ ਬਾਜ਼ਾਰਾਂ ਦੇ ਰੁਝਾਨਾਂ, ਕੰਪਨੀਆਂ ਦੇ ਵਿੱਤੀ ਨਤੀਜੇ ਅਤੇ ਉਦਯੋਗਿਕ ਉਤਪਾਦਨ ਸਣੇ ਮੈਕਰੋ ਆਰਥਿਕ ਅੰਕੜਿਆਂ 'ਤੇ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ। ਇਸ ਹਫ਼ਤੇ ਛੁੱਟੀ ਕਾਰਨ ਬਾਜ਼ਾਰ ਵਿਚ ਚਾਰ ਦਿਨ ਹੀ ਕਾਰੋਬਾਰ ਹੋਣ ਵਾਲਾ ਹੈ। ਵੀਰਵਾਰ ਨੂੰ ਈਦ-ਉਲ-ਫਿਤਰ ਦੇ ਮੌਕੇ ਬਾਜ਼ਾਰ ਬੰਦ ਰਹੇਗਾ। 

ਇਸ ਹਫ਼ਤੇ ਏਸ਼ੀਅਨ ਪੇਂਟਸ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ, ਲੂਪਿਨ, ਵੇਦਾਂਤਾ, ਸਿਪਲਾ ਅਤੇ ਡਾ. ਰੈਡੀ ਲੈਬੋਰੇਟਰੀਜ਼ ਦੇ ਵਿੱਤੀ ਨਤੀਜੇ ਜਾਰੀ ਹੋਣੇ ਹਨ। 

ਇਸ ਵਿਚਕਾਰ ਕੋਰੋਨਾ ਲਾਗ ਦੀ ਦੂਜੀ ਲਹਿਰ ਅਤੇ ਉਸ ਦਾ ਆਰਥਿਕਤਾ 'ਤੇ ਪ੍ਰਭਾਵ ਕਾਰਨ ਅਪ੍ਰੈਲ 2021 ਵਿਚ ਵਿਦੇਸ਼ੀ ਨਿਵੇਸ਼ਕ ਸ਼ੁੱਧ ਵਿਕਵਾਲ ਰਹੇ ਹਨ। ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਅਪ੍ਰੈਲ ਵਿਚ 9,659 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ, ਜਦੋਂ ਕਿ ਮਈ ਦੇ ਪਹਿਲੇ ਹਫ਼ਤੇ ਵਿਚ 5,936 ਕਰੋੜ ਰੁਪਏ ਦੀ ਵਿਕਵਾਲੀ ਕੀਤੀ ਹੈ।

ਇਹ ਵੀ ਪੜ੍ਹੋ- FD ਗਾਹਕਾਂ ਲਈ ਵੱਡੀ ਖ਼ਬਰ, ਸਾਲ ਦੇ ਡਿਪਾਜ਼ਿਟ 'ਤੇ ਇੱਥੇ ਇੰਨਾ ਬਣੇਗਾ ਪੈਸਾ

ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਾਮਾਰੀ ਨੂੰ ਲੈ ਕੇ ਜੋਖ਼ਮ ਲੰਮੀ ਮਿਆਦ ਤੱਕ ਰਹਿਣ ਵਾਲਾ ਹੈ ਅਤੇ ਇਸ ਦੀ ਰੋਕਥਾਮ ਲਈ ਵੱਖ-ਵੱਖ ਸੂਬਿਆਂ ਵਿਚ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਫਿਲਹਾਲ ਹਟਦੀਆਂ ਨਹੀਂ ਦਿਸ ਰਹੀਆਂ, ਇਸ ਨਾਲ ਬਾਜ਼ਾਰ ਵਿਚ ਤੇਜ਼ੀ 'ਤੇ ਬ੍ਰੇਕ ਲੱਗ ਰਹੀ ਹੈ। ਮੋਤੀਲਾਲ ਓਸਵਾਲ ਫਾਈਨੈਸ਼ੀਅਲ ਸਰਵਿਸਿਜ਼ ਦੇ ਮੁਖੀ (ਰਿਟੇਲ ਰਿਸਰਚ) ਸਿਧਾਰਥ ਖੇਮਕਾ ਨੇ ਕਿਹਾ, ''ਆਉਣ ਵਾਲੇ ਸਮੇਂ ਵਿਚ ਬਾਜ਼ਾਰ ਉਤਰਾਅ-ਚੜ੍ਹਾਅ ਨਾਲ ਸੀਮਤ ਦਾਇਰੇ ਵਿਚ ਰਹਿ ਸਕਦਾ ਹੈ।" 

ਇਹ ਵੀ ਪੜ੍ਹੋ- 'ਸਰਕਾਰੀ ਬੈਂਕਾ ਦਾ ਵਿਦੇਸ਼ੀ ਫੰਡ ਜ਼ਬਤ ਕਰਨ ਦਾ ਯਤਨ ਕਰ ਸਕਦੀ ਹੈ ਬ੍ਰਿਟਿਸ਼ ਕੰਪਨੀ'

 

Sanjeev

This news is Content Editor Sanjeev