ਕੋਰੋਨਾ ਦੇ ਡਰ ਕਾਰਨ ਸ਼ੇਅਰ ਬਾਜ਼ਾਰ ਕ੍ਰੈਸ਼, ਨਿਵੇਸ਼ਕਾਂ ਦੇ ਡੁੱਬੇ 8 ਲੱਖ ਕਰੋੜ ਰੁਪਏ

03/23/2020 3:09:46 PM

ਮੁੰਬਈ — ਕੋਰੋਨਾ ਵਾਇਰਸ ਦੇ ਕਾਰਨ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਫਿਰ ਵੱਡੀ ਗਿਰਾਵਟ ਨਾਲ ਖੁੱਲ੍ਹਿਆ। ਸੈਂਸੈਕਸ 2307.16 ਅੰਕਾਂ ਦੀ ਗਿਰਾਵਟ ਦੇ ਨਾਲ 27,608.80 ਅੰਕ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨਿਫਟੀ 'ਤੇ ਕਾਰੋਬਾਰ ਦੀ ਸ਼ੁਰੂਆਤ 8.66 ਫੀਸਦੀ ਦੀ ਗਿਰਾਵਟ ਦੇ ਨਾਲ 7,945.70 'ਤੇ ਹੋਈ। ਅੱਜ ਸਵੇਰੇ ਬਾਜ਼ਾਰ ਖੁੱਲ੍ਹਣ ਸਮੇਂ ਸ਼ੁਰੂਆਤੀ 15 ਮਿੰਟ ਦੇ ਕਾਰੋਬਾਰ 'ਚ ਨਿਵੇਸ਼ਕਾਂ ਦੇ 8 ਲੱਖ ਰੁਪਏ ਡੁੱਬ ਗਏ। ਬਾਜ਼ਾਰ ਖੁੱਲ੍ਹਦੇ ਹੀ 150 ਸ਼ੇਅਰ ਨੇ ਲੋਅਰ ਸਰਕਿਟ ਨੂੰ ਹਿਟ ਕੀਤਾ ਜਦੋਂਕਿ 340 ਸ਼ੇਅਰ ਆਪਣੇ 52 ਹਫਤਿਆਂ ਦੇ ਘੱਟੋ-ਘੱਟ ਪੱਧਰ 'ਤੇ ਟ੍ਰੇਡ ਕਰ ਰਹੇ ਹਨ।

ਲੱਗਾ ਲੋਅਰ ਸਰਕਿਟ

ਸ਼ੇਅਰ ਬਾਜ਼ਾਰ 'ਚ 1 ਮਹੀਨੇ ਵਿਚ ਦੂਜੀ ਵਾਰ ਅੱਜ ਫਿਰ 10 ਫੀਸਦੀ ਦਾ ਲੋਅਰ ਸਰਕਿਟ ਲੱਗ ਗਿਆ ਹੈ। ਕਾਰੋਬਾਰ ਸ਼ੁਰੂ ਹੋਣ ਦੇ 15 ਮਿੰਟ ਅੰਦਰ ਹੀ ਸਵੇਰੇ 9.32 ਵਜੇ ਸੈਂਸੈਕਸ 2433 ਅੰਕਾਂ ਦੀ ਭਾਰੀ ਗਿਰਾਵਟ(8.14 ਫੀਸਦੀ) ਦੇ ਨਾਲ 27,482 'ਤੇ ਟ੍ਰੇਡ ਕਰ ਰਿਹਾ ਸੀ। ਇਸ ਸਮੇਂ ਨਿਫਟੀ 693 ਅੰਕਾਂ ਦੀ ਭਾਰੀ ਗਿਰਾਵਟ(7.96 ਫੀਸਦੀ) ਦੇ ਨਾਲ 8049 'ਤੇ ਟ੍ਰੇਡ ਕਰ ਰਿਹਾ ਸੀ। ਸ਼ੇਅਰ ਬਾਜ਼ਾਰ 'ਤੇ ਲੋਅਰ ਸਰਕਿਟ ਲੱਗ ਗਿਆ ਹੈ ਸੈਂਸੈਕਸ 2,991.85 ਅੰਕ ਡਿੱਗ ਕੇ (10.00 ਫੀਸਦੀ) 26,924.11 ਅੰਕ ਅਤੇ ਨਿਫਟੀ 842.45 ਅੰਕਾਂ ਦੀ ਗਿਰਾਵਟ ਦੇ ਨਾਲ (9.63 ਫੀਸਦੀ) 7903.00 ਅੰਕ 'ਤੇ ਕਾਰੋਬਾਰ ਕਰ ਰਿਹਾ ਸੀ। ਬਾਜ਼ਾਰ 'ਚ ਇਕ ਮਹੀਨੇ 'ਚ ਦੂਜੀ ਵਾਰ ਲੋਅਰ ਸਰਕਿਟ ਲੱਗਾ ਹੈ। ਦੇਸ਼ ਦੀ ਸਭ ਤੋਂ ਵੱਡੀ ਆਟੋ ਕੰਪਨੀ ਮਾਰੂਤੀ ਸੁਜ਼ੂਕੀ ਦੇ ਸ਼ੇਅਰ 13 ਫੀਸਦੀ ਤੱਕ ਡਿੱਗ ਗਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਕੰਪਨੀ ਨੇ ਦੱਸਿਆ ਸੀ ਕਿ ਕੋਰੋਨਾ ਵਾਇਰਸ ਸੰਕਰਮਨ ਰੋਕਣ ਲਈ ਉਸਨੇ ਹਰਿਆਣਾ ਦੇ ਗੁਰੂਗ੍ਰਾਮ ਅਤੇ ਮਾਨੇਸਰ ਦਾ ਪਲਾਂਟ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ :  44 ਪੈਸੇ ਕਮਜ਼ੋਰ ਹੋ ਕੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਿਆ ਰੁਪਿਆ

ਲਾਕਡਾਊਨ ਨਾਲ ਨਿਵੇਸ਼ਕਾਂ 'ਚ ਘਬਰਾਹਟ

ਇਹ ਹਫਤਾ ਸ਼ੇਅਰ ਬਾਜ਼ਾਰ ਲਈ ਬਹੁਤ ਹੀ ਅਹਿਮ ਰਹਿਣ ਵਾਲਾ ਹੈ। ਅੱਜ ਤੋਂ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ 'ਚ ਲਾਕਡਾਊਨ ਦੀ ਸਥਿਤੀ ਹੈ। ਟ੍ਰੇਨ, ਬਸ, ਪਬਲਿਕ ਟਰਾਂਸਪੋਰਟ ਅਤੇ ਮੈਟਰੋ ਵਰਗੀਆਂ ਸਹੂਲਤਾਂ ਬੰਦ ਹਨ। ਇਥੋਂ ਤੱਕ ਕਿ ਸ਼ੇਅਰ ਬਾਜ਼ਾਰ ਵੀ ਅੱਜ ਘਰ ਤੋਂ ਹੀ ਚੱਲੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਬ੍ਰੋਕਰ ਨਿਵੇਸ਼ਕਾਂ ਦੀ ਥਾਂ ਘਰੋਂ ਉਨ੍ਹਾਂ ਲਈ ਨਿਵੇਸ਼ ਕਰਨਗੇ। ਉਨ੍ਹਾਂ ਦੀ ਕੋਸ਼ਿਸ਼ ਇਹ ਹੀ ਹੋਵੇਗੀ ਕਿ ਘਰ ਤੋਂ ਕੰਮ ਕਰਨ ਦਾ ਅਸਰ ਟ੍ਰੇਡ ਵਾਲਿਊਮ 'ਤੇ ਨਾ ਹੋਵੇ।

ਮਾਰਚ ਵਿਚ ਇਕ ਲੱਖ ਕਰੋੜ ਤੋਂ ਜ਼ਿਆਦਾ ਕੱਢ ਚੁੱਕੇ ਹਨ ਵਿਦੇਸ਼ੀ ਨਿਵੇਸ਼ਕ

ਮਾਰਚ ਮਹੀਨੇ 'ਚ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕ ਇਕ ਲੱਖ ਤੋਂ ਜ਼ਿਆਦਾ ਸ਼ੇਅਰ ਅਤੇ ਬਾਂਡ ਬਾਜ਼ਾਰ ਵਿਚੋਂ ਕੱਢ ਚੁੱਕੇ ਹਨ। ਕੋਰੋਨਾ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ ਜਿਸ ਕਾਰਨ ਗਲੋਬਲ ਅਰਥਵਿਵਸਥਾ ਤੇਜ਼ੀ ਨਾਲ ਮੰਦੀ ਵੱਲ ਵਧ ਰਹੀ ਹੈ।

ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ 10% ਦੀ ਗਿਰਾਵਟ, ਲੋਅਰ ਸਰਕਿਟ ਲੱਗਣ ਕਾਰਨ ਕਾਰੋਬਾਰ 45 ਮਿੰਟ ਲਈ ਬੰਦ

Harinder Kaur

This news is Content Editor Harinder Kaur