ਹਲਕੀ ਗਿਰਾਵਟ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ

07/14/2017 4:38:28 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਇਤਿਹਾਸਿਕ ਪੱਧਰਾਂ 'ਤੇ ਸ਼ੁਰੂਆਤ ਹੋਈ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 16.63 ਅੰਕ ਯਾਨੀ 0.0 ਫੀਸਦੀ ਘੱਟ ਕੇ 32.020.75 'ਤੇ ਅਤੇ ਨਿਫਟੀ 5.35 ਅੰਕ ਯਾਨੀ 0.05 ਫੀਸਦੀ ਘੱਟ ਕੇ 9,886.35 'ਤੇ ਬੰਦ ਹੋਇਆ ਹੈ। ਨਿਫਟੀ ਅੱਜ 9900 ਦੇ ਪਾਰ ਆਪਣੇ ਆਲ ਟਾਈਮ ਹਾਈ ਪੱਧਰ 'ਤੇ ਖੁੱਲ੍ਹਿਆ ਸੀ, ਉਧਰ ਸੈਂਸੈਕਸ ਵੀ ਆਲ ਟਾਈਮ ਹਾਈ ਦੇ ਪੱਧਰ 'ਤੇ ਖੁੱਲ੍ਹਿਆ।

ਬੀ. ਐਸ. ਈ. ਦੇ ਮਿਡਕੈਪ ਇੰਡੈਕਸ 'ਚ ਵਾਧਾ
ਮਿਡਕੈਪ ਸ਼ੇਅਰਾਂ 'ਚ ਹਲਕੀ ਖਰੀਦਾਰੀ ਦਿੱਸੀ ਹੈ ਜਦਕਿ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਹਾਵੀ ਰਹੀ। ਬੀ. ਐਸ. ਈ. ਦਾ ਮਿਡਕੈਪ ਇੰਡੈਕਸ 0.25 ਫੀਸਦੀ ਵੱਧ ਕੇ 15187 ਦੇ ਪੱਧਰ 'ਤੇ ਬੰਦ ਹੋਇਆ ਹੈ ਉਧਰ ਬੀ. ਐਸ. ਈ. ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਡਿੱਗ ਕੇ 15908 ਦੇ ਪੱਧਰ 'ਤੇ ਬੰਦ ਹੋਇਆ ਹੈ। 
ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਬਿਕਵਾਲੀ
ਆਈ. ਟੀ., ਆਟੋ, ਐਫ. ਐਮ. ਸੀ. ਜੀ., ਮੀਡੀਆ ਮੈਟਲ, ਰਿਐਲਟੀ, ਕੈਪੀਟਲ ਗੁਡਸ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਨਿਫਟੀ ਦੇ ਆਈ. ਟੀ. ਇੰਡੈਕਸ 'ਚ 1 ਫੀਸਦੀ, ਆਟੋ ਇੰਡੈਕਸ 'ਚ 0.4 ਫੀਸਦੀ, ਐਫ. ਐਮ. ਸੀ. ਜੀ. ਇੰਡੈਕਸ 'ਚ 0.2 ਫੀਸਦੀ ਮੀਡੀਆ ਇੰਡੈਕਸ 'ਚ 0.5 ਫੀਸਦੀ ਅਤੇ ਮੈਟਲ ਇੰਡੈਕਸ 'ਚ 0.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐਸ. ਈ. ਦੇ ਰਿਐਲਟੀ ਇੰਡੈਕਸ 'ਚ 0.6 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 0.5 ਫੀਸਦੀ ਅਤੇ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 0.5 ਫੀਸਦੀ ਦੀ ਕਮਜ਼ੋਰੀ ਆਈ ਹੈ। 
ਪਾਵਰ ਸ਼ੇਅਰਾਂ 'ਚ ਚੰਗੀ ਖਰੀਦਾਰੀ
ਹਾਲਾਂਕਿ ਬੈਂਕਿੰਗ, ਫਾਰਮਾ ਆਇਲ ਐਂਡ ਗੈਸ ਅਤੇ ਪਾਵਰ ਸ਼ੇਅਰਾਂ 'ਚ ਚੰਗੀ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.25 ਫੀਸਦੀ ਤੱਕ ਵੱਧ ਕੇ 23,938 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਪੀ. ਐਸ. ਯੂ. ਬੈਂਕ ਇੰਡੈਕਸ 'ਚ 1 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.8 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ. ਐਸ. ਈ. ਦੇ ਆਇਲ ਐਂਡ ਗੈਸ ਇੰਡੈਕਸ 'ਚ 0.7 ਫੀਸਦੀ ਅਤੇ ਪਾਵਰ ਇੰਡੈਕਸ 'ਚ ਪਾਵਰ ਇੰਡੈਕਸ 'ਚ 0.3 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। 
ਅੱਜ ਦੇ ਟਾਪ 5 ਗੇਨਰ

-UNITECH    7 
-BIOCON     
-RELIGARE    
-JUBLFOOD    
-AUROPHARMA
ਅੱਜ ਦੇ ਟਾਪ 5 ਲੂਸਰ

-VIDEOIND    
-NAUKRI    
-NATIONALUM    
-SINTEX    
-PRESTIGE