ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਚ ਬੰਦ, IRCTC ਦਾ ਸ਼ੇਅਰ ਪਹਿਲੀ ਵਾਰ 1,000 ਦੇ ਪਾਰ

01/16/2020 4:49:00 PM

ਮੁੰਬਈ — ਹਫਤੇ ਦੇ ਚੌਥੇ ਕਾਰੋਬਾਰੀ ਦਿਨ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 59.83 ਅੰਕ ਯਾਨੀ ਕਿ 0.14 ਫੀਸਦੀ ਦੇ ਵਾਧੇ ਬਾਅਦ 41,932.56 ਦੇ ਪੱਧਰ 'ਤੇ ਬੰਦ ਹੋਇਆ। ਇਸ  ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12.95 ਅੰਕ ਯਾਨੀ ਕਿ 0.09 ਫੀਸਦੀ ਦੇ ਵਾਧੇ ਦੇ ਬਾਅਦ 12,356.25 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਪਹਿਲੀ ਵਾਰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ(IRCTC) ਦਾ ਸ਼ੇਅਰ 1,000 ਦੇ ਉੱਪਰ ਬੰਦ ਹੋਇਆ।

ਪਹਿਲੀ ਵਾਰ 1,000 ਦੇ ਪਾਰ ਪਹੁੰਚਿਆ IRCTC ਦਾ ਸ਼ੇਅਰ

IRCTC ਦਾ ਸ਼ੇਅਰ ਵੀਰਵਾਰ ਨੂੰ ਪਹਿਲੀ ਵਾਰ 1,000 ਦੇ ਪਾਰ ਪਹੁੰਚਿਆ। ਇਸ 'ਚ 21.95 ਅੰਕ ਯਾਨੀ ਕਿ 2.23 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਇਹ 1,007.35 ਦੇ ਪੱਧਰ 'ਤੇ ਬੰਦ ਹੋਇਆ। ਸ਼ੁਰੂਆਤੀ ਕਾਰੋਬਾਰ 'ਚ ਇਹ 984.80 ਦੇ ਪੱਧਰ 'ਤੇ ਖੁੱਲ੍ਹਿਆ ਸੀ। ਜਦੋਂਕਿ ਪਿਛਲੇ ਕਾਰੋਬਾਰੀ ਦਿਨ ਇਹ 985.40 ਦੇ ਪੱਧਰ 'ਤੇ ਬੰਦ ਹੋਇਆ ਸੀ। 19 ਜਨਵਰੀ ਤੋਂ ਮੁੰਬਈ-ਅਹਿਮਦਾਬਾਦ ਵਿਚਕਾਰ ਦੂਜੀ ਤੇਜਸ ਐਕਸਪ੍ਰੈੱਸ ਦਾ ਸੰਚਾਲਨ ਸ਼ੁਰੂ ਹੋਣ ਵਾਲਾ ਹੈ। ਇਸ ਟ੍ਰੇਨ ਲਈ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਸੰਚਾਲਨ IRCTC ਹੀ ਕਰੇਗੀ। ਇਸ ਕਾਰਨ ਇਸ ਦੇ ਸ਼ੇਅਰਾਂ ਵਿਚ ਵਾਧਾ ਹੋਇਆ ਹੈ।

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਮੈਟਲ ਤੋਂ ਇਲਾਵਾ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ ਵਿਚ ਪੀ.ਐਸ.ਯੂ. ਬੈਂਕ, ਰੀਅਲਟੀ, ਫਾਰਮਾ, ਮੀਡੀਆ, ਐਫ.ਐਮ.ਸੀ.ਜੀ., ਆਈ.ਟੀ., ਪ੍ਰਾਈਵੇਟ ਬੈਂਕ ਅਤੇ ਆਟੋ ਸੈਕਟਰ ਸ਼ਾਮਲ ਹੈ।

ਟਾਪ ਗੇਨਰਜ਼

ਨੈਸਲੇ ਇੰਡੀਆ, ਕੋਟਕ ਬੈਂਕ, ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ, ਰਿਲਾਇੰਸ, ਟੀ.ਸੀ.ਐਸ., ਪਾਵਰ ਗ੍ਰਿਡ, ਟਾਈਟਨ

ਟਾਪ ਲੂਜ਼ਰਜ਼

INFY, ਓ.ਐਨ.ਜੀ.ਸੀ., ਐਚ.ਡੀ.ਐਫ.ਸੀ., ਮਾਰੂਤੀ, ਸਟੇਟ ਬੈਂਕ ਆਫ ਇੰਡੀਆ, ਏਸ਼ੀਅਨ ਪੇਂਟਸ, ਬਜਾਜ ਆਟੋ