ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰ ਦੀ ਚਾਲ

01/20/2019 1:05:57 PM

ਨਵੀਂ ਦਿੱਲੀ—ਕੰਪਨੀਆਂ ਦੇ ਤਿਮਾਹੀ ਨਤੀਜਿਆਂ, ਰੁਪਏ ਦੀ ਚਾਲ ਅਤੇ ਸੰਸਾਰਕ ਰੁਖ ਨਾਲ ਇਸ ਹਫਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਤੈਅ ਹੋਵੇਗੀ। ਐਪਿਕ ਰਿਸਰਚ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਮੁਸਤਫਾ ਨਦੀਮ ਨੇ ਕਿਹਾ ਕਿ ਕੰਪਨੀਆਂ ਦੀ ਆਮਦਨ ਅਤੇ ਉਸ ਦੇ ਨਾਲ ਉਨ੍ਹਾਂ ਦੇ ਪ੍ਰਬੰਧਨ ਦੀ ਟਿੱਪਣੀ 'ਤੇ ਬਾਜ਼ਾਰ ਦੀ ਕਰੀਬੀ ਨਿਗਾਹ ਰਹੇਗੀ। ਵਿਸ਼ਲੇਸ਼ਕਾਂ ਮੁਤਾਬਕ ਨਿਵੇਸ਼ਕਾਂ ਦੀ ਖਰੀਦ-ਵਿਕਰੀ ਹਫਤਾਵਾਰ 'ਚ ਆਏ ਤਿਮਾਹੀ ਨਤੀਜਿਆਂ 'ਤੇ ਵੀ ਨਿਰਭਰ ਕਰ ਸਕਦੀ ਹੈ। ਵਿਪਰੋ ਨੇ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਦੇ ਬਾਅਦ ਅਕਤੂਬਰ-ਦਸੰਬਰ 2018 ਦੇ ਤਿਮਾਹੀ ਨਤੀਜੇ ਦਾ ਐਲਾਨ ਕੀਤਾ ਸੀ। ਉੱਧਰ ਨਿੱਜੀ ਖੇਤਰ ਦੇ ਐੱਚ.ਡੀ.ਐੱਫ.ਸੀ. ਬੈਂਕ ਨੇ ਸ਼ਨੀਵਾਰ ਨੂੰ ਆਪਣੇ ਨਤੀਜੇ ਘੋਸ਼ਿਤ ਕੀਤੇ। ਐੱਚ.ਡੀ.ਐੱਫ.ਸੀ. ਬੈਂਕ ਦਾ ਦਸੰਬਰ ਤਿਮਾਹੀ ਦਾ ਸ਼ੁੱਧ ਲਾਭ 20.3 ਫੀਸਦੀ ਵਧ ਕੇ 5,585.9 ਕਰੋੜ ਰੁਪਏ ਰਿਹਾ। ਕੋਟਕ ਮਹਿੰਦਰਾ ਬੈਂਕ, ਇੰਟਰਗਲੋਬ ਐਵੀਏਸ਼ਨ, ਬੈਂਕ ਆਫ ਮਹਾਰਾਸ਼ਟਰ, ਯੈੱਸ ਬੈਂਕ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਵਰਗੀਆਂ ਮੁੱਖ ਕੰਪਨੀਆਂ ਇਸ ਹਫਤੇ ਆਪਣੇ ਤਿਮਾਹੀ ਨਤੀਜੇ ਐਲਾਨ ਕਰੇਗੀ। ਐਸੇਲ ਮਿਊਚੁਅਲ ਫੰਡ ਦੇ ਮੁੱਖ ਨਿਵੇਸ਼ ਨਿਵੇਸ਼ ਅਧਿਕਾਰੀ (ਸੀ.ਆਈ.ਓ) ਵਿਰਲ ਬੇਰਾਵਾਲਾ ਨੇ ਕਿਹਾ ਕਿ ਜਿਥੇ ਤੱਕ ਤਿਮਾਹੀ ਨਤੀਜਿਆਂ ਦਾ ਸਵਾਲ ਹੈ ਜ਼ਿਆਦਾਤਰ ਆਈ.ਟੀ ਕੰਪਨੀਆਂ ਕਾਰੋਬਾਰ ਵਾਧੇ ਦੇ ਮਾਮਲੇ 'ਚ ਅਨੁਮਾਨ ਤੋਂ ਅੱਗੇ ਰਹੀ। ਨਾਲ ਹੀ ਆਈ.ਟੀ. ਕੰਪਨੀਆਂ ਦੇ ਪ੍ਰਬੰਧਨ ਦੀਆਂ ਟਿੱਪਣੀਆਂ ਵੀ ਹਾਂ-ਪੱਖੀ ਰਹੀ ਹੈ ਇਸ ਲਈ ਕਾਰੋਬਾਰੀ ਵਾਧੇ ਦੀ ਧਾਰਨਾ ਬਣੀ ਰਹਿਣ ਦੀ ਉਮੀਦ ਹੈ। ਵਿਸ਼ਲੇਸ਼ਕਾਂ ਮੁਤਾਬਕ ਰੁਪਏ ਦੀ ਚਾਲ, ਕੱਚੇ ਤੇਲ ਦੀਆਂ ਕੀਮਤਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਨਿਵੇਸ਼ ਨਾਲ ਵੀ ਬਾਜ਼ਾਰ 'ਤੇ ਅਸਰ ਪੈਣ ਦੀ ਸੰਭਾਵਨਾ ਹੈ। 

Aarti dhillon

This news is Content Editor Aarti dhillon