ਸਤੰਬਰ ਤੱਕ ਆ ਜਾਵੇਗਾ ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਦਾ IPO

01/07/2020 11:04:20 AM

ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਐੱਨ.ਐੱਸ.ਈ. ਭਾਵ ਨੈਸ਼ਨਲ ਸਟਾਕ ਐਕਸਚੇਂਜ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਆਈ.ਪੀ.ਓ. ਦੇ ਲਈ ਮਾਰਕਿਟ ਰੈਗੂਲੇਟਰ ਸੇਬੀ ਨਾਲ ਸੰਪਰਕ ਕੀਤਾ ਹੈ। ਉਸ ਨੇ ਉਮੀਦ ਜਤਾਈ ਹੈ ਕਿ ਉਸ ਦਾ ਪਬਲਿਕ ਇਸ਼ੂ ਜ਼ਰੂਰੀ ਰੈਗੂਲੇਟਰੀ ਅਪਰੂਵਲ ਮਿਲਣ ਦੇ ਬਾਅਦ ਇਸ ਸਾਲ 'ਚ ਸਤੰਬਰ ਤੱਕ ਆ ਜਾਵੇਗਾ। ਐੱਨ.ਐੱਸ.ਈ. ਦੇ ਐੱਮ ਡੀ ਅਤੇ ਸੀ.ਈ.ਓ. ਵਿਕਰਮ ਲਿਮਯੇ ਨੇ ਕਿਹਾ ਕਿ ਅਸੀਂ ਆਪਣੀ ਆਈ.ਪੀ.ਓ. ਦੇ ਵਾਸਤੇ ਅਪਰੂਵਲ ਲਈ ਸੇਬੀ ਨਾਲ ਸੰਪਰਕ ਕੀਤਾ ਹੈ। ਅਪਰੂਵਲ ਮਿਲਣ ਦੇ ਬਾਅਦ ਮਰਚੈਂਟ ਬੈਂਕਰਸ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜੋ ਕੰਪਨੀ ਨੂੰ ਆਈ.ਪੀ.ਓ. ਲਈ ਡਰਾਫਟ ਪ੍ਰਾਸਪੈਕਟਸ ਦਾਖਲ ਕਰਨ 'ਚ ਮਦਦ ਕਰਨਗੇ।
ਐੱਨ.ਐੱਸ.ਈ. ਦੇ ਐੱਮ.ਡੀ. ਅਤੇ ਸੀ.ਈ.ਓ. ਨੇ ਇਹ ਵੀ ਕਿਹਾ ਕਿ ਐਕਸਚੇਂਜ ਨੂੰ ਆਈ.ਪੀ.ਓ. ਕੈਲੰਡਰ ਈਅਰ ਦੇ ਤੀਜੇ ਕੁਆਟਰ 'ਚ ਆਉਣ ਦੀ ਉਮੀਦ ਹੈ। ਇਸ ਲਾਂਚਿੰਗ ਮਾਰਕਿਟ ਰੈਗੂਲੇਟਰ ਸੇਬੀ ਦਾ ਅਪਰੂਵਲ ਮਿਲਣ ਦੇ ਬਾਅਦ ਹੋਵੇਗੀ। ਐੱਨ.ਐੱਸ.ਈ. ਦਾ ਸੂਚਨਾ ਆਈ.ਪੀ.ਓ. ਆਫਰ ਫਾਰ ਸੇਲ ਹੋਵੇਗਾ ਜਿਸ 'ਚ ਮੌਜੂਦਾ ਸ਼ੇਅਰਹੋਲਡਰਸ ਆਪਣੇ ਸ਼ੇਅਰ ਵੇਚਣਗੇ। ਦੇਸ਼ ਦੇ ਸਭ ਤੋਂ ਵੱਡੇ ਲੈਂਡਰ ਐੱਸ.ਬੀ.ਆਈ. ਨੇ ਇਸ ਮਹੀਨੇ ਐਲਾਨ ਕੀਤਾ ਸੀ ਕਿ ਉਹ ਪੂੰਜੀ ਜੁਟਾਉਣ ਦੀ ਆਪਣੀ ਯੋਜਨਾ ਦੇ ਤਹਿਤ ਐੱਨ.ਐੱਸ.ਈ. ਦੇ 50 ਲੱਖ ਸ਼ੇਅਰ ਵੇਚਣਾ ਚਾਹੁੰਦਾ ਹੈ ਜੋ ਐਕਸਚੇਂਜ 'ਚ ਉਸ ਦੀ 1.01 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਅਜੇ ਐਕਸਚੇਂਜ 'ਚ ਬੈਂਕ ਦੀ 5.19 ਫੀਸਦੀ ਹਿੱਸੇਦਾਰੀ ਹੈ।
ੈਨੈਸ਼ਨਲ ਸਟਾਕ ਐਕਸਚੇਂਜ ਨੇ ਆਪਣੇ ਲਿਸਟਿੰਗ ਪਲਾਨ 'ਤੇ ਫਿਰ ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ ਜੋ ਐਕਸਚੇਂਜ ਅਤੇ ਉਸ ਦੇ ਕੁਝ ਐਗਜ਼ੀਕਿਊਟਿਵ ਦੇ ਖਿਲਾਫ ਸੇਬੀ ਦੀ ਜਾਂਚ ਸ਼ੁਰੂ ਹੋਣ ਦੇ ਚੱਲਦੇ ਠੱਡੇ ਬਸਤੇ 'ਚ ਚਲਾ ਗਿਆ ਸੀ। ਐਕਸਚੇਂਜ ਅਤੇ ਉਸ ਦੇ ਕੁਝ ਐਗਜ਼ੀਕਿਊਟਿਵ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਕੋਲੋਕੇਸ਼ਨ ਫਸਿਲਿਟੀ ਦੀ ਗਲਤ ਵਰਤੋਂ ਕਰਦੇ ਹੋਏ ਕੁਝ ਟ੍ਰੇਡਿੰਗ ਮੈਂਬਰਸ ਨੂੰ ਪ੍ਰ੍ਰੇਫਰੇਂਸ਼ਲ ਅਕਸੈੱਸ ਦਿੱਤਾ ਸੀ।

Aarti dhillon

This news is Content Editor Aarti dhillon