ਮੰਗ ਦੀ ਕਮੀ ਕਾਰਨ ਸੁੰਗੜ ਰਿਹਾ ਸਟੀਲ ਉਦਯੋਗ

12/03/2019 5:26:53 PM

ਕੋਲਕਾਤਾ — ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਦੇ ਆਈਆਈਐਸਕੋ (ਇਸਕੋ) ਸਟੀਲ ਪਲਾਂਟ ਦੀ ਪਿਛਲੇ ਮਹੀਨੇ ਹੋਈ ਇਕ ਬੈਠਕ ਵਿਚ ਹਰੇਕ ਵਿਭਾਗ ਨੂੰ ਪੁੱਛਿਆ ਗਿਆ ਸੀ ਕਿ ਲਾਗਤ ਵਿਚ ਪ੍ਰਤੀ ਟਨ 3,500 ਰੁਪਏ ਦੀ ਕਟੌਤੀ 'ਚ ਉਨ੍ਹਾਂ ਦਾ ਕੀ ਯੋਗਦਾਨ ਹੋਵੇਗਾ। ਜਦੋਂ ਤੱਕ ਹਰ ਵਿਭਾਗ ਨੇ ਇਸ ਬਾਰੇ 'ਚ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਨਹੀਂ ਕੀਤਾ, ਉਦੋਂ ਤੱਕ ਕਿਸੇ ਨੂੰ ਵੀ ਮੀਟਿੰਗ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਸੀ। ਇਹ ਮੀਟਿੰਗ ਸ਼ਾਮ 5 ਵਜੇ ਸ਼ੁਰੂ ਹੋਈ ਅਤੇ ਅੱਧੀ ਰਾਤ ਤੱਕ ਚੱਲੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ 'ਇਸਕੋ' ਦੇ ਮੁੱਖ ਕਾਰਜਕਾਰੀ ਅਧਿਕਾਰੀ ਏ.ਵੀ. ਕਮਲਾਕਰ ਲਾਗਤ ਵਿਚ ਕਟੌਤੀ ਲਈ ਕਿੰਨੇ ਗੰਭੀਰ ਹਨ। ਪੱਛਮੀ ਬੰਗਾਲ ਦੇ ਆਸਨਸੋਲ ਵਿਚ ਸਥਿਤ ਇਸ ਪਲਾਂਟ ਦਾ ਅਗਲੇ ਮਹੀਨੇ ਪ੍ਰਤੀ ਟਨ ਲਾਗਤ ਵਿਚ 1500 ਰੁਪਏ ਦੀ ਕਟੌਤੀ ਕਰਨ ਦਾ ਟੀਚਾ ਹੈ। ਸੁਸਤ ਸਟੀਲ ਬਾਜ਼ਾਰ ਵਿਚ ਮੁਨਾਫਾ ਕਾਇਮ ਰੱਖਣ ਦਾ ਇਕੋ ਇਕ ਤਰੀਕਾ ਹੈ ਲਾਗਤ 'ਚ ਕਟੌਤੀ।  ਕਮਲਾਕਰ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਸ਼ੁੱਧ ਵਿਕਰੀ ਤੋਂ ਪ੍ਰਾਪਤ ਹੋਣ ਵਾਲੇ ਭਾਅ ਪ੍ਰਤੀ ਟਨ 10 ਹਜ਼ਾਰ ਰੁਪਏ ਦੀ ਕਮੀ ਆਈ ਹੈ।  ਸਿਰਫ ਪਿਛਲੀ ਤਿਮਾਹੀ ਵਿਚ ਹੀ ਇਸ ਵਿਚ ਪ੍ਰਤੀ ਟਨ 4,000 ਰੁਪਏ ਤੋਂ 5000 ਰੁਪਏ ਦੀ ਗਿਰਾਵਟ ਆਈ ਹੈ।

ਇਸਕੋ ਦੇ ਵਿੱਤੀ ਪ੍ਰਦਰਸ਼ਨ ਵਿਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ। ਸਤੰਬਰ 'ਚ ਖਤਮ ਤਿਮਾਹੀ 'ਚ ਉਸਨੂੰ 194.9 ਕਰੋੜ ਰੁਪਏ ਦਾ ਟੈਕਸ ਘਾਟਾ ਹੋਇਆ ਸੀ, ਜਦਕਿ ਜੂਨ ਦੀ ਤਿਮਾਹੀ 'ਚ ਇਹ 60.9 ਕਰੋੜ ਰੁਪਏ ਸੀ। ਇਸਕੋ ਮੁੱਖ ਤੌਰ 'ਤੇ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਸਪਲਾਈ ਕਰਦਾ ਹੈ ਜਿਹੜਾ ਮਾਨਸੂਨ ਕਿ ਮਾਨਸੂਨ ਸਰਕਾਰੀ ਖਰਚੇ 'ਚ ਕਮੀ ਅਤੇ ਨਕਦ ਸੰਕਟ ਕਾਰਨ ਪ੍ਰਭਾਵਿਤ ਹੋਇਆ ਹੈ। ਸਟੀਲ ਦੀ ਕੁੱਲ ਮੰਗ 'ਚ ਲਗਭਗ 60 ਪ੍ਰਤੀਸ਼ਤ ਹਿੱਸਾ ਨਿਰਮਾਣ ਖੇਤਰ ਦਾ ਹੈ, ਜਦੋਂਕਿ 8 ਤੋਂ 10 ਪ੍ਰਤੀਸ਼ਤ ਹਿੱਸਾ ਵਾਹਨ ਖੇਤਰ ਦਾ ਹੈ। 

ਇਸਕੋ ਕੋਲ 6,700 ਨਿਯਮਤ ਕਰਮਚਾਰੀ ਹਨ ਜਦਕਿ 6,000 ਕਰਮਚਾਰੀ ਠੇਕੇ 'ਤੇ ਹਨ। ਕਮਲਾਕਰ ਨੇ ਕਿਹਾ, “ਹਾਲਾਂਕਿ ਉਤਪਾਦਨ ਘੱਟ ਗਿਆ ਹੈ, ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੇ ਕਰਮਚਾਰੀ ਖਾਲੀ ਬੈਠੇ ਹਨ। ਕਰਮਚਾਰੀਆਂ 'ਤੇ ਕੋਈ ਫਰਕ ਨਹੀਂ ਪਿਆ ਹੈ। ਘਰੇਲੂ ਸਟੀਲ ਉਦਯੋਗ ਦੀ ਲਗਭਗ 85 ਪ੍ਰਤੀਸ਼ਤ ਕੋਕਿੰਗ ਕੋਇਲੇ ਦੀ ਮੰਗ ਦਰਾਮਦ ਦੁਆਰਾ ਪੂਰੀ ਕੀਤੀ ਜਾਂਦੀ ਹੈ। ਕ੍ਰਿਸਿਲ ਰਿਸਰਚ ਅਨੁਸਾਰ, ਇਸ ਸਾਲ ਜਨਵਰੀ ਤੋਂ ਅਕਤੂਬਰ  ਦੌਰਾਨ ਇਸ ਦੀ ਪ੍ਰਤੀ ਟਨ ਕੀਮਤ 186 ਡਾਲਰ ਰਹੀ ਜਿਹੜੀ ਕਿ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 9% ਘੱਟ ਹੈ। ਪਰ ਇਸ ਵਿਚ ਇਸਤੇਮਾਲ ਹੋਣ ਵਾਲੇ ਇਕ ਹੋਰ ਪ੍ਰਮੁੱਖ ਕੱਚੇ ਮਾਲ ਲੋਹੇ ਦੀ ਕੀਮਤ ਉੱਚ ਪੱਧਰ 'ਤੇ ਬਣੀ ਹੋਈ ਹੈ।