ਮਾਰਚ 'ਚ ਸਟੀਲ ਹੋਵੇਗਾ ਮਹਿੰਗਾ, ਤੀਜੀ ਵਾਰ ਵਧਣਗੇ ਰੇਟ

02/26/2019 1:18:28 PM

ਨਵੀਂ ਦਿੱਲੀ— ਬਾਜ਼ਾਰ 'ਚ ਮਜ਼ਬੂਤ ਮੰਗ ਹੋਣ ਨਾਲ ਸਟੀਲ ਨਿਰਮਾਤਾ 1 ਮਾਰਚ ਤੋਂ ਆਪਣੇ ਪ੍ਰਾਡਕਟਸ ਦੀਆਂ ਕੀਮਤਾਂ 'ਚ ਪ੍ਰਤੀ ਟਨ 1,000 ਰੁਪਏ ਤਕ ਦਾ ਵਾਧਾ ਕਰਨ ਵਾਲੇ ਹਨ। ਇਕ ਮਹੀਨੇ 'ਚ ਕੀਮਤਾਂ 'ਚ ਇਹ ਤੀਜੀ ਵਾਰ ਵਾਧਾ ਹੋਵੇਗਾ। ਭਾਰਤ 'ਚ ਟਾਟਾ ਸਟੀਲ, ਜ਼ਿੰਦਲ ਸਟੀਲ, ਸਰਕਾਰੀ ਕੰਪਨੀ ਭਾਰਤੀ ਸਟੀਲ ਅਥਾਰਟੀ (ਸੇਲ), ਰਾਸ਼ਟਰੀ ਸਟੀਲ ਨਿਗਮ ਲਿਮਟਿਡ ਅਤੇ ਜੇ. ਐੱਸ. ਡਬਲਿਊ ਚੋਟੀ ਦੇ ਸਟੀਲ ਨਿਰਮਾਤਾ ਹਨ। 

ਇਸ ਤੋਂ ਪਹਿਲਾਂ ਸਟੀਲ ਨਿਰਮਾਤਾਵਾਂ ਨੇ 1 ਫਰਵਰੀ ਤੋਂ ਪ੍ਰਾਡਕਟਸ ਦੀਆਂ ਕੀਮਤਾਂ 'ਚ ਪ੍ਰਤੀ ਟਨ 750 ਰੁਪਏ ਤਕ ਦਾ ਵਾਧਾ ਕੀਤਾ ਸੀ ਅਤੇ ਫਰਵਰੀ ਦੇ ਤੀਜੇ ਹਫਤੇ 'ਚ ਸਾਰੇ ਸਟੀਲ ਪ੍ਰਾਡਕਟਸ ਦੀ ਕੀਮਤ 1,000 ਰੁਪਏ ਪ੍ਰਤੀ ਟਨ ਵਧਾਈ ਗਈ ਸੀ। ਇੰਡਸਟਰੀ ਨੇ 4 ਮਹੀਨਿਆਂ ਦੇ ਫਰਕ ਮਗਰੋਂ 1 ਫਰਵਰੀ ਨੂੰ ਪਹਿਲੀ ਵਾਰ ਕੀਮਤਾਂ 'ਚ ਵਾਧਾ ਕੀਤਾ ਸੀ। ਰਾਸ਼ਟਰੀ ਖਣਿਜ ਵਿਕਾਸ ਨਿਗਮ (ਐੱਨ. ਡੀ. ਐੱਮ. ਸੀ.) ਵੱਲੋਂ ਕੱਚੇ ਲੋਹੇ ਦੀ ਕੀਮਤ 17 ਫੀਸਦੀ ਤਕ ਵਧਾਏ ਜਾਣ ਅਤੇ ਮੰਗ ਜ਼ੋਰ 'ਤੇ ਹੋਣ ਨੂੰ ਲੈ ਕੇ ਕੀਮਤਾਂ 'ਚ ਕੀਤੇ ਜਾ ਰਹੇ ਵਾਧੇ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਹਾਲਾਂਕਿ ਵੱਡੇ ਸਟੀਲ ਨਿਰਮਾਤਾਵਾਂ 'ਚੋਂ ਜੇ. ਐੱਸ. ਡਬਲਿਊ ਸਟੀਲ ਹੀ ਇਕਮਾਤਰ ਅਜਿਹੀ ਕੰਪਨੀ ਹੈ, ਜੋ ਐੱਨ. ਡੀ. ਐੱਮ. ਸੀ. ਕੋਲੋਂ ਕੱਚਾ ਮਾਲ ਖਰੀਦਦੀ ਹੈ। ਉੱਥੇ ਹੀ ਮੰਗ ਦੀ ਗੱਲ ਕਰੀਏ ਤਾਂ ਸਟੀਲ ਦੀ ਖਪਤ ਅਪ੍ਰੈਲ-ਦਸੰਬਰ 2018 ਦੌਰਾਨ 7.9 ਫੀਸਦੀ ਦੀ ਤੇਜ਼ ਰਫਤਾਰ ਨਾਲ ਵਧੀ ਹੈ, ਜਦੋਂ ਕਿ ਇਕ ਸਾਲ ਪਹਿਲਾਂ ਇਸ ਮਿਆਦ 'ਚ ਖਪਤ ਸਾਲਾਨਾ ਆਧਾਰ 'ਤੇ 7.5 ਫੀਸਦੀ ਵਧ ਕੇ 6.62 ਕਰੋੜ ਟਨ ਸੀ। ਜ਼ਿਕਰਯੋਗ ਹੈ ਕਿ ਸਟੀਲ ਦਾ ਇਸਤੇਮਾਲ ਬੁਨਿਆਦੀ ਢਾਂਚੇ ਅਤੇ ਨਿਰਮਾਣ ਕੰਮਾਂ 'ਚ ਕੀਤਾ ਜਾਂਦਾ ਹੈ, ਜਦੋਂ ਕਿ ਚਪਟੇ ਸਟੀਲ ਦਾ ਇਸਤੇਮਾਲ ਵਾਹਨ ਇੰਡਸਟਰੀ 'ਚ ਕੀਤਾ ਜਾਂਦਾ ਹੈ।


Related News