198 ਕਰੋੜ ਦੇ ਮਾਮਲੇ ਨੂੰ ਲੈ ਕੇ ਮੁਸ਼ਕਲ ’ਚ ਫਸੀ Spicejet, ਦਿਵਾਲੀਆ ਹੋਣ ਦੀਆਂ ਖਬਰਾਂ ’ਤੇ ਦਿੱਤੀ ਸਫ਼ਾਈ

05/19/2023 10:09:53 AM

ਨਵੀਂ ਦਿੱਲੀ (ਇੰਟ.) – ਭਾਰਤ ਦਾ ਏਵੀਏਸ਼ਨ ਸੈਕਟਰ ਇਨ੍ਹੀਂ ਦਿਨੀਂ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ। ਪਹਿਲਾਂ ਗੋ ਫਸਟ ਏਅਰਲਾਈਨ ਦਿਵਾਲੀਆ ਪ੍ਰਕਿਰਿਆ ’ਚ ਪਹੁੰਚ ਗਈ ਅਤੇ ਹੁਣ ਇਕ ਹੋਰ ਏਅਰਲਾਈਨ ਪ੍ਰੇਸ਼ਾਨੀ ਨਾਲ ਘਿਰ ਗਈ ਹੈ। ਸਪਾਈਸਜੈੱਟ ਕ੍ਰੈਡਿਟ ਸੁਇਸ ਵਿਵਾਦ ਮਾਮਲੇ ’ਚ ਕੋਰਟ ਨੇ ਏਅਰਲਾਈਨ ਨੂੰ 18 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਪਾਈਸਜੈੱਟ ਨੂੰ 24 ਮਿਲੀਅਨ ਡਾਲਰ ਦਾ ਸੈਟਲਮੈਂਟ ਅਮਾਊਂਟ ਮਾਮਲੇ ਵਿਚ ਬਕਾਇਆ ਰਕਮ ਦੇਣ ਦਾ ਹੁਕਮ ਦਿੱਤਾ ਹੈ।

ਕੋਰਟ ਨੇ ਸਪਾਈਸਜੈੱਟ ਨੂੰ ਕ੍ਰੈਡਿਟ ਸੁਈਸ ਨੂੰ ਸੈਟਲਮੈਂਟ ਅਮਾਊਂਟ ਭੁਗਤਾਨ ਕਰਨ ਲਈ 18 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ। ਸਪਾਈਸਜੈੱਟ ਨੇ ਇਸ ਵਿਵਾਦ ਨੂੰ ਲੈ ਕੇ ਕੋਰਟ ’ਚ ਸੈਟਲਮੈਂਟ ਅਮਾਊਂਟ ਅਦਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਵਾਰ-ਵਾਰ ਦੁਹਰਾਇਆ। ਉੱਥੇ ਹੀ ਕ੍ਰੈਡਿਟ ਸੁਈਸ ਨੇ ਕਿਹਾ ਕਿ ਸਪਾਈਸਜੈੱਟ ਨੇ ਬਕਾਏ ’ਚੋਂ ਕੁੱਝ ਭੁਗਤਾਨ ਕੀਤਾ ਹੈ ਪਰ ਹਾਲੇ ਵੀ 4.4 ਮਿਲੀਅਨ ਡਾਲਰ ਦਾ ਭੁਗਤਾਨ ਬਾਕੀ ਹੈ।

ਇਹ ਵੀ ਪੜ੍ਹੋ : ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧੇਗੀ ਭਾਰਤੀ ਅਰਥਵਿਵਸਥਾ, ਮਹਿੰਗਾਈ ਦੀ ਮਾਰ ਹੇਠ ਆਉਣਗੇ ਇਹ ਦੇਸ਼

ਕੀ ਹੈ ਮਾਮਲਾ

ਸਪਾਈਸਜੈੱਟ ਏਅਰਲਾਈਨ ਅਤੇ ਕ੍ਰੈਡਿਟ ਸੁਈਸ ਦਰਮਿਆਨ ਵਿਵਾਦ ਦੀ ਸ਼ੁਰੂਆਤ ਸਾਲ 2011 ਤੋਂ ਹੋਈ। ਵਿਵਾਦ ਏਅਰਲਾਈਨ ਦੇ ਅਨਪੇਡ ਇੰਜਣ ਮੈਂਟੇਨੈਂਸ ਅਤੇ ਰਿਪੇਅਰ ਐਗਰੀਮੈਂਟ ਨਾਲ ਜੁੜਿਆ ਹੈ। ਸਵਿਸ ਫਰਮ ਨੇ ਦੋਸ਼ ਲਾਇਆ ਕਿ ਸਪਾਈਸਜੈੱਟ ਨੇ 24 ਕਰੋੜ ਡਾਲਰ ਤੋਂ ਵੱਧ ਦਾ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ। ਜਿਸ ਤੋਂ ਬਾਅਦ ਮਾਮਲਾ ਸਾਲ 2013 ਵਿਚ ਮਦਰਾਸ ਹਾਈਕੋਰਟ ਪੁੱਜਾ। ਉੱਥੋਂ ਹੁੰਦੇ ਹੋਏ ਹੁਣ ਮਾਮਲਾ ਸੁਪਰੀਮ ਕੋਰਟ ਪੁੱਜ ਚੁੱਕਾ ਹੈ। ਬਕਾਇਆ ਬਿੱਲਾਂ ਦਾ ਭੁਗਤਾਨ ਨਾ ਕਰ ਸਕਣ ’ਤੇ ਸਵਿਸ ਫਰਮ ਨੇ ਏਅਰਲਾਈਨ ਖਿਲਾਫ ਵਾਈਂਡਿੰਗ-ਅਪ ਕੇਸ ਦਾਇਰ ਕੀਤਾ ਸੀ। ਕ੍ਰੈਡਿਟ ਸੁਈਸ ਨੇ ਇਸ ਸਾਲ 21 ਅਪ੍ਰੈਲ ਨੂੰ ਸੁਪਰੀਮ ਕੋਰਟ ’ਚ ਸਪਾਈਸਜੈੱਟ ਖਿਲਾਫ ਅਪਮਾਨ ਦਾ ਮਾਮਲਾ ਦਾਇਰ ਕੀਤਾ ਸੀ। ਸਵਿਸ ਫਰਮ ਨੇ ਕਿਹਾ ਕਿ ਏਅਰਲਾਈਨ ਨੇ ਤੈਅ ਸਮਾਂ ਹੱਦ ਤੋਂ ਬਾਅਦ ਵੀ 4.9 ਕਰੋੜ ਡਾਲਰ ਦਾ ਬਕਾਇਆ ਭੁਗਤਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਮਹਿਲਾ ਸਨਮਾਨ ਸਰਟੀਫਿਕੇਟ ’ਤੇ ਕੱਟੇ ਜਾਣ ਵਾਲੇ TDS ਨੂੰ ਲੈ ਕੇ ਕੇਂਦਰ ਸਰਕਾਰ ਨੇ ਜਾਰੀ ਕੀਤਾ ਅਪਡੇਟ

ਦਿਵਾਲੀਆ ਹੋਣ ਦੀਆਂ ਖਬਰਾਂ ’ਤੇ ਦਿੱਤੀ ਸਫਾਈ

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਖਬਰਾਂ ਉੱਠਣ ਲੱਗੀਆਂ ਕਿ ਸਪਾਈਸਜੈੱਟ ਦਿਵਾਲੀਆ ਹੋਣ ਲਈ ਅਰਜ਼ੀ ਦਾਖਲ ਕਰ ਸਕਦੀ ਹੈ। ਅਜਿਹੀਆਂ ਖਬਰਾਂ ਆਉਂਦੇ ਹੀ ਏਅਰਲਾਈਨ ਨੇ ਸਾਹਮਣੇ ਆ ਕੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਫੋਕਸ ਜ਼ਮੀਨ ’ਤੇ ਖੜ੍ਹੇ ਜਹਾਜਾਂ ਨੂੰ ਮੁੜ ਆਪ੍ਰੇਸ਼ਨਲ ਬਣਾਉਣ ਅਤੇ ਕਾਰੋਬਾਰ ਦੇ ਵਿਸਤਾਰ ਕਰਨ ’ਤੇ ਹੈ। ਦਰਅਸਲ ਏਅਰਕਰਾਫਟ ਲੀਜ਼ ’ਤੇ ਦੇਣ ਵਾਲੀ ਇਕ ਕੰਪਨੀ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਕੋਲ ਪਟੀਸ਼ਨ ਦਾਖਲ ਕਰ ਕੇ ਸਪਾਈਸਜੈੱਟ ਦੀ ਦਿਵਾਲੀਆ ਪ੍ਰੋਸੈੱਸ ਸ਼ੁਰੂ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਐੱਨ.ਸੀ. ਐੱਲ. ਟੀ. ਨੇ ਕੰਪਨੀ ਨੂੰ ਨੋਟਿਸ ਜਾਰੀ ਕੀਤਾ। ਹਾਲਾਂਕਿ ਹੁਣ ਕੰਪਨੀ ਸਪੱਸ਼ਟ ਕਰ ਚੁੱਕੀ ਸੀ ਕਿ ਇਸ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਬੇਹੱਦ ਅਮੀਰ ਲੋਕਾਂ ਦੀ ਗਿਣਤੀ 7.5 ਫੀਸਦੀ ਘਟੀ, ਰਿਪੋਰਟ 'ਚ ਘਾਟੇ ਦੀ ਦੱਸੀ ਇਹ ਵਜ੍ਹਾ

ਮੁੜ ਉੱਡਣਗੇ ਗੋ ਫਸਟ ਦੇ ਜਹਾਜ਼

ਉੱਥੇ ਹੀ ਦੂਜੇ ਪਾਸੇ ਦਿਵਾਲੀਆ ਪ੍ਰਕਿਰਿਆ ’ਚੋਂ ਲੰਘ ਰਹੀ ਸੰਕਟ ਨਾਲ ਘਿਰੀ ਏਅਰਲਾਈਨ ਗੋ ਫਸਟ ਨੇ ਆਪਣੇ ਪਾਇਲਟਾਂ ਨੂੰ 27 ਮਈ ਤੱਕ ਮੁੜ ਕੰਮ ’ਤੇ ਪਰਤਣ ਨੂੰ ਕਿਹਾ ਹੈ। ਕੰਪਨੀ ਨੇ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਮੈਮੋ ਜਾਰੀ ਕਰ ਕੇ ਪਾਇਲਟਾਂ ਨੂੰ ਕਿਹਾ ਕਿ ਉਹ ਤਿਆਰੀ ਕਰ ਲੈਣ। ਜ਼ਿਕਰਯੋਗ ਹੈ ਕਿ 3 ਮਈ ਤੋਂ ਗੋ ਫਸਟ ਦੀਆਂ ਸਾਰੀਆਂ ਉਡਾਣਾਂ ਰੱਦ ਹੋ ਗਈਆਂ ਹਨ। ਪਾਇਲਟਾਂ ਨੂੰ ਰਿਫਰੈੱਸ਼ਰ ਕੋਰਸ ਲਈ 19 ਮਈ ਤੋਂ ਟ੍ਰੇਨਿੰਗ ਸ਼ੁਰੂ ਕੀਤੀ ਜਾਏਗੀ।

ਇਹ ਵੀ ਪੜ੍ਹੋ : ਵੱਡੇ ਪੱਧਰ 'ਤੇ Vodafone ਕਰਨ ਜਾ ਰਹੀ ਹੈ ਛਾਂਟੀ, 11000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Gurminder Singh

This news is Content Editor Gurminder Singh