ਮੁੰਬਈ ਤੋਂ ਜੇੱਦਾ ਦੀ ਉਡਾਣ ਸ਼ੁਰੂ ਕਰੇਗੀ ਸਪਾਈਸਜੈੱਟ

05/16/2019 2:32:08 PM

ਨਵੀਂ ਦਿੱਲੀ—ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਨੇ ਮੁੰਬਈ ਅਤੇ ਸਾਊਦੀ ਅਰਬ ਦੇ ਧਾਰਮਿਕ ਸ਼ਹਿਰ ਜੇੱਦਾ ਦੇ ਵਿਚਕਾਰ ਪੰਜ ਜੁਲਾਈ ਤੋਂ ਦੈਨਿਕ ਉਡਾਣ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਨਾਲ ਹੀ ਉਸ ਨੇ 20 ਮਈ ਤੋਂ ਤਿੰਨ ਘਰੇਲੂ ਮਾਰਗਾਂ 'ਤੇ ਨਵੀਂਆਂ ਉਡਾਣਾਂ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਹੈਦਰਾਬਾਦ ਅਤੇ ਕੋਝੀਕੋਡ ਦੇ ਬਾਅਦ ਮੁੰਬਈ ਤੀਜਾ ਭਾਰਤੀ ਸ਼ਹਿਰ ਹੈ ਜਿਥੇ ਤੋਂ ਜੇੱਦਾ ਦੇ ਲਈ ਉਡਾਣ ਸ਼ੁਰੂ ਕਰ ਰਹੀ ਹੈ। ਮੁੰਬਈ ਤੋਂ ਜੇੱਦਾ ਦਾ ਵਿਸ਼ੇਸ਼ ਸੱਦਾ ਕਿਰਾਇਆ 12,399 ਰੁਪਏ ਅਤੇ ਵਾਪਸੀ ਦਾ ਕਿਰਾਇਆ 15,399 ਰੁਪਏ ਰੱਖਿਆ ਗਿਆ ਹੈ। ਇਸ ਮਾਰਗ 'ਤੇ ਉਹ ਦੈਨਿਕ ਨਾਨ ਸਟਾਪ ਉਡਾਣ ਦਾ ਸੰਚਾਲਨ ਕਰੇਗੀ। ਏਅਰਲਾਈਨ ਨੇ 20 ਮਈ ਤੋਂ ਗੁਵਾਹਾਟੀ ਅਤੇ ਬਾਗਡੋਗਰਾ ਦੇ ਵਿਚਕਾਰ ਉਡਾਣ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਮੁੰਬਈ ਅਤੇ ਦੇਹਰਾਦੂਨ ਅਤੇ ਮੁੰਬਈ ਅਤੇ ਗੁਵਾਹਾਟੀ ਦੇ ਵਿਚਕਾਰ 20 ਮਈ ਤੋਂ ਨਵੀਂਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਜੋ ਇਨ੍ਹਾਂ ਮਾਰਗਾਂ 'ਤੇ ਉਸ ਦੀਆਂ ਦੂਜੀਆਂ ਉਡਾਣਾਂ ਹੋਣਗੀਆਂ। ਇਸ ਸਾਲ 1 ਅਪ੍ਰੈਲ ਤੋਂ ਸਪਾਈਸਜੈੱਟ ਨੇ 85 ਨਵੀਂਆਂ ਉਡਾਣਾਂ ਦੀ ਘੋਸ਼ਣਾ ਕੀਤੀ ਹੈ ਜਿਨ੍ਹਾਂ 'ਚੋਂ 54 ਉਡਾਣਾਂ ਮੁੰਬਈ ਨੂੰ,16 ਦਿੱਲੀ ਨੂੰ ਅਤੇ ਅੱਠ ਇਨ੍ਹਾਂ ਦੋਵਾਂ ਸ਼ਹਿਰਾਂ ਨੂੰ ਆਪਸ 'ਚ ਜੋੜਦੀਆਂ ਹਨ।

Aarti dhillon

This news is Content Editor Aarti dhillon