ਇਸ ਏਅਰ ਲਾਈਨ ਨੇ ਸ਼ੁਰੂ ਕੀਤੀ ਨਵੀਂ ਸਹੂਲਤ, ਘਰ ਬੈਠੇ 299 ਰੁਪਏ 'ਚ ਹੋਵੇਗੀ ਕੋਵਿਡ-19 ਜਾਂਚ

03/13/2021 6:11:02 PM

ਨਵੀਂ ਦਿੱਲੀ - ਜੇ ਤੁਸੀਂ ਘਰ ਬੈਠੇ ਕੋਰੋਨਾ ਟੈਸਟ ਕਰਵਾਉਣਾ ਚਾਹੁੰਦੇ ਹੋ, ਤਾਂ ਸਪਾਈਸ ਜੈੱਟ ਇਹ ਸਹੂਲਤ ਪੇਸ਼ ਕਰਨ ਜਾ ਰਿਹਾ ਹੈ। ਸਪਾਈਸ ਜੈੱਟ ਯਾਤਰੀਆਂ ਲਈ 299 ਰੁਪਏ ਵਿਚ ਕੋਰੋਨਾ ਜਾਂਚ ਦੀ ਪੇਸ਼ਕਸ਼ ਕਰ ਰਹੀ ਹੈ। ਅਜਿਹਾ ਨਹੀਂ ਹੈ ਕਿ ਸਪਾਈਸ ਜੈੱਟ ਦੇ ਯਾਤਰੀ ਹੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ ਕੋਈ ਵੀ ਵਿਅਕਤੀ ਸਪਾਈਜੈੱਟ ਦੀ ਇਸ ਸਹੂਲਤ ਦਾ ਲਾਭ ਵੀ ਲੈ ਸਕਦਾ ਹੈ। ਬਸ ਸਿਰਫ਼ ਇਸ ਦੇ ਲਈ ਉਨ੍ਹਾਂ ਨੂੰ 499 ਰੁਪਏ ਦੇਣੇ ਪੈਣਗੇ। ਹਾਲਾਂਕਿ ਇਹ ਰਕਮ ਵੀ ਘੱਟ ਹੈ ਕਿਉਂਕਿ ਸਪਾਈਸਜੈੱਟ ਹੀ ਇਕਲੌਤੀ ਕੰਪਨੀ ਹੈ ਜੋ ਦੇਸ਼ ਵਿਚ ਕਰੀਨਾ ਟੈਸਟ ਇੰਨੇ ਸਸਤੇ ਵਿਚ ਕਰਾਉਂਦੀ ਹੈ। ਇਸ ਦੇ ਲਈ ਸਪਾਈਸ ਜੈੱਟ ਨੇ ਵੱਖ-ਵੱਖ ਸੂਬਾ ਸਰਕਾਰਾਂ ਅਤੇ ਸਰਕਾਰੀ ਮੈਡੀਕਲ ਸੰਸਥਾਵਾਂ ਨਾਲ ਕੰਮ ਕੀਤਾ ਹੈ ਅਤੇ ਭਾਰਤੀ ਮੈਡੀਕਲ ਰਿਸਰਚ ਕੌਂਸਲ ਦੁਆਰਾ ਕੰਪਨੀ ਦੀ ਮੋਬਾਈਲ ਲੈਬ ਟੈਸਟਿੰਗ ਅਤੇ ਕੈਲੀਬ੍ਰੇਸ਼ਨ ਲੈਬ ਨੂੰ ਵੀ ਮਾਨਤਾ ਪ੍ਰਾਪਤ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! ਸਿਰਫ 999 ਰੁਪਏ ਵਿਚ ਲਓ ਹਵਾਈ ਯਾਤਰਾ ਦਾ ਆਨੰਦ

ਸਪਾਈਸਜੈੱਟ ਦੀ ਮੋਬਾਈਲ ਲੈਬ ਪਹਿਲੇ ਪੜਾਅ ਵਿਚ ਮੁੰਬਈ ਅਤੇ ਦਿੱਲੀ ਵਿਚ ਆਮ ਲੋਕਾਂ ਨੂੰ ਇਹ ਸਹੂਲਤ ਪ੍ਰਦਾਨ ਕਰੇਗੀ। ਉਹ ਘਰੋਂ ਨਮੂਨਾ ਇਕੱਠਾ ਕਰੇਗਾ। ਲੋਕ www.spicehealth.com 'ਤੇ ਅਪੌਇੰਟਮੈਂਟ ਬੁੱਕ ਕਰਵਾ ਸਕਦੇ ਹਨ ਅਤੇ ਜਾਂ ਫਿਰ ਨਜ਼ਦੀਕੀ ਸਪਾਈਸੈਲਥ ਮੋਬਾਈਲ ਲੈਬ 'ਤੇ ਜਾ ਕੇ ਆਪਣੀ ਜਾਂਚ ਖ਼ੁਦ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਲਗਾਤਾਰ ਡਿੱਗ ਰਿਹਾ ਸੋਨੇ ਦਾ ਭਾਅ, ਰਿਕਾਰਡ ਪੱਧਰ ਤੋਂ 11691 ਰੁਪਏ ਹੋਇਆ ਸਸਤਾ

ਸਪਾਈਸਜੈੱਟ ਦੇ ਯਾਤਰੀ ਆਪਣੇ ਪੀ.ਐਨ.ਆਰ. ਨੰਬਰ ਦਾ ਜ਼ਿਕਰ ਕਰਕੇ ਵੈਬਸਾਈਟ ਤੋਂ ਆਰ ਟੀ-ਪੀਸੀਆਰ ਟੈਸਟ ਲਈ ਕੰਪਨੀ ਦੁਆਰਾ ਦਿੱਤੀ 299 ਰੁਪਏ ਦੀ ਵਿਸ਼ੇਸ਼ ਸਹੂਲਤ ਦਾ ਲਾਭ ਲੈ ਸਕਣਗੇ। ਕੰਪਨੀ ਦਾ ਕਹਿਣਾ ਹੈ ਕਿ ਪੀ.ਐਨ.ਆਰ. ਦਾ ਇਸਤੇਮਾਲ ਯਾਤਰੀ  ਯਾਤਰਾ ਤੋਂ ਪਹਿਲਾਂ ਜਾਂ ਫਿਰ ਇਸ ਦੇ 30 ਦਿਨਾਂ ਬਾਅਦ ਤੱਕ ਇਸਤੇਮਾਲ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਸਿਰਫ 299 ਰੁਪਏ ਦੇਣੇ ਪੈਣਗੇ। ਇਸ ਸਬੰਧ ਵਿਚ ਸਪਾਈਸ ਹੈਲਥ ਦੇ ਸੀ.ਈ.ਓ. (ਮੁੱਖ ਕਾਰਜਕਾਰੀ ਅਧਿਕਾਰੀ) ਅਵਨੀ ਸਿੰਘ ਨੇ ਕਿਹਾ, ਸਪਾਈਸ ਹੇਲਥ ਨੇ ਹੁਣ ਕੋਰੋਨਾ ਜਾਂਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਯੋਗ ਬਣਾਉਣ ਲਈ ਪਹਿਲ ਕੀਤੀ ਹੈ। ਇਸ ਦੇ ਤਹਿਤ ਲੋਕਾਂ ਨੂੰ ਸਸਤਾ ਅਤੇ ਤੇਜ਼ ਆਰਟੀ-ਪੀ.ਸੀ.ਆਰ. ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ੁਰੂਆਤੀ ਪੜਾਅ ਵਿਚ, ਸਾਡੀ ਤੇਜ਼, ਅਸਾਨ ਸਕ੍ਰੀਨਿੰਗ ਦੀ ਸਹੂਲਤ ਮੁੰਬਈ ਅਤੇ ਦਿੱਲੀ ਦੇ ਨਾਗਰਿਕਾਂ ਲਈ ਉਪਲਬਧ ਕਰਵਾਈ ਜਾਏਗੀ।

ਇਹ ਵੀ ਪੜ੍ਹੋ : ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ

ਹਾਲ ਹੀ ਵਿਚ ਸਪਾਈਸ ਹੈਲਥ ਨੇ ਹਰਿਦੁਆਰ ਅਤੇ ਉਤਰਾਖੰਡ ਦੀ ਸਰਹੱਦ ਦੇ ਨਾਲ ਲਗਭਗ ਪੰਜ ਸਥਾਨਾਂ ਤੇ ਆਰ.ਟੀ.-ਪੀ.ਸੀ.ਆਰ. ਟੈਸਟ ਲਈ ਮੋਬਾਈਲ ਲੈਬ ਦੀ ਸ਼ੁਰੂਆਤ ਕੀਤੀ ਹੈ ਅਤੇ ਕੁੰਭ ਮੇਲੇ ਜਾਣ ਵਾਲੇ ਸ਼ਰਧਾਲੂਆਂ ਲਈ ਤੇਜ਼ੀ ਨਾਲ ਐਂਟੀਜੇਨ ਟੈਸਟ ਦੀ ਸਹੂਲਤ ਦਿੱਤੀ ਹੈ। ਕੰਪਨੀ ਨੇ ਜਨਵਰੀ ਵਿਚ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਨਵੀਂ ਲੈਬ ਦੀ ਸ਼ੁਰੂਆਤ ਕੀਤੀ, ਜੋ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਕੇ ਕੋਵਿਡ -19 ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਵਿਚ ਸਹਾਇਤਾ ਕਰਦੀ ਹੈ।

ਇਹ ਵੀ ਪੜ੍ਹੋ : Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur