ਸਪਾਈਸ ਐਕਸਪ੍ਰੈੱਸ ਸ਼ੁਰੂ ਕਰੇਗੀ ਗੁਹਾਟੀ-ਹਾਂਗਕਾਂਗ ਕਾਰਗੋ ਸੇਵਾ

01/18/2019 10:31:41 PM

ਨਵੀਂ ਦਿੱਲੀ-ਸਸਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਦੀ ਕਾਰਗੋ ਇਕਾਈ ਸਪਾਈਸ ਐਕਸਪ੍ਰੈੱਸ ਨੇ ਗੁਹਾਟੀ ਅਤੇ ਹਾਂਗਕਾਂਗ ਵਿਚਾਲੇ ਕਾਰਗੋ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਦੱਸਿਆ ਕਿ ਦੋਵਾਂ ਸ਼ਹਿਰਾਂ ਦੇ ਵਿਚਾਲੇ 19 ਜਨਵਰੀ ਤੋਂ ਉਹ ਹਫ਼ਤਾਵਾਰੀ ਉਡਾਣ ਸ਼ੁਰੂ ਕਰੇਗੀ। ਗੁਹਾਟੀ ਤੋਂ ਤਾਜ਼ਾ ਫਲ ਅਤੇ ਸਬਜ਼ੀਆਂ ਹਾਂਗਕਾਂਗ ਲਿਜਾਏ ਜਾਣਗੇ। ਕੰਪਨੀ ਇਸ ਰਸਤੇ 'ਤੇ ਬੋਇੰਗ-737 ਮਾਲਵਾਹਕ ਜਹਾਜ਼ ਦਾ ਸੰਚਾਲਨ ਕਰੇਗੀ। ਇਸ ਦੀ ਸਮਰੱਥਾ 18 ਟਨ ਮਾਲ ਲਿਜਾਣ ਦੀ ਹੈ।