ਰਫਤਾਰ ਦੇ ਸ਼ੌਕੀਨਾਂ ਦੇ ਦਿਲ ਦੀ ਧੜਕਨ ਵਧਾ ਸਕਦੀ ਹੈ ਇਹ ਕਾਰ, ਦੇਖੋ ਤਸਵੀਰਾਂ

10/18/2017 9:52:23 PM

ਨਵੀਂ ਦਿੱਲੀ—ਲਗਜ਼ਰੀ ਕਾਰ ਅਗੇਰਾ ਆਰ.ਐੱਸ. ਬੁਗਾਤੀ ਚਿਰੋਨ ਦਾ ਰਿਕਾਰਡ ਤੋੜ ਦੁਨੀਆ ਦੀ ਸਭ ਤੋਂ ਤੇਜ਼ ਕਾਰ ਬਣ ਗਈ ਹੈ। ਅਗੇਗਾ ਆਰ.ਐੱਸ. ਨੇ ਸਿਰਫ ਅੱਧੇ ਤੋਂ ਵੀ ਘੱਟ ਮਿੰਟ 'ਚ 400 ਕਿਲੋਮੀਟਰ ਦੀ ਰਫਤਾਰ ਫੜੀ ਅਤੇ ਫਿਰ 9 ਤੋਂ ਵੀ ਘੱਟ ਸੈਕਿੰਡ 'ਚ ਵਾਪਸ 0 ਕਿਲੋਮੀਟਰ 'ਤੇ ਆ ਗਈ। ਇਸ ਦੌਰਾਨ ਇਸ ਸੁਪਰ ਰਫਤਾਰ ਕਾਰ ਨੇ ਕਰੀਬ 2.5 ਕਿਲੋਮੀਟਰ ਦਾ ਸਫਰ ਤੈਅ ਕੀਤਾ।


ਦੁਨੀਆ ਦੀ ਸਭ ਤੋਂ ਤੇਜ਼ ਕਾਰ ਨੂੰ ਦਿੱਤੀ ਮਾਤ
ਇਸ ਤਰ੍ਹਾਂ ਅਗੇਰਾ ਨੇ ਦੁਨੀਆ ਦੀ ਸਭ ਤੋਂ ਤੇਜ਼ ਮਨੀ ਜਾਣ ਵਾਲੀ ਬੁਗਾਤੀ ਕਾਰ ਨੂੰ ਮਾਤ ਦਿੱਤੀ। ਅਗੇਰਾ ਨੂੰ 0 ਤੋਂ 400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 'ਚ 26.88 ਸੈਕਿੰਡ ਦੀ ਸਮਾਂ ਲੱਗਿਆ ਅਤੇ ਕਾਰ ਫਿਰ 9.56 ਸੈਕਿੰਡ 'ਚ 0 'ਤੇ ਆ ਗਈ।


ਬੁਗਾਤੀ ਨੇ 41 ਸੈਕਿੰਡਸ 'ਚ ਤੈਅ ਕੀਤੀ ਸੀ 400 ਕਿਲੋਮੀਟਰ ਦੂਰੀ
ਬੁਗਾਤੀ ਕਾਇਰਾਨ ਨੇ ਪਿਛਲੇ ਮਹੀਨੇ 400 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ 41.96 ਸੈਕਿੰਡਸ 'ਚ ਤੈਅ ਕੀਤੀ ਸੀ। ਅਗੇਰਾ ਆਰ.ਐੱਸ. ਕਾਰ ਦਾ ਵਜਨ 1395 ਕਿਲੋਗ੍ਰਾਮ ਹੈ। ਆਰਟ ਆਫ ਗਿਅਰ ਫੇਸਬੁੱਕ ਪੇਜ 'ਤੇ ਅਗੇਰਾ ਕਾਰ ਦੀ ਕਈ ਤਸਵੀਰਾਂ 'ਚ ਸ਼ੇਅਰ ਕੀਤੀਆਂ ਗਈਆਂ ਹਨ।