5ਜੀ ਦੇ ਬਿਨਾਂ ਹੀ ਅਕਤੂਬਰ ਤੋਂ ਪਹਿਲਾਂ ਸਪੈਕਟਰਮ ਨੀਲਾਮੀ ਸੰਭਵ

05/18/2020 10:29:25 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਦੂਰਸੰਚਾਰ ਕੰਪਨੀਆਂ ਦੇ ਵੱਖ-ਵੱਖ ਲਾਈਸੈਂਸਾਂ ਦੇ ਨਵੀਨੀਕਰਣ ਦਾ ਸਮਾਂ ਨਜ਼ਦੀਕ ਆਉਣ ਕਾਰਣ ਦੂਰਸੰਚਾਰ ਵਿਭਾਗ ਅਕਤੂਬਰ ਤੋਂ ਪਹਿਲਾਂ ਸਪੈਕਟਰਮ ਨੀਲਾਮੀ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇਸ ਨੀਲਾਮੀ 'ਚ 5ਜੀ ਸੇਵਾਵਾਂ ਨਾਲ ਜੁੜੇ ਸਪੈਕਟਰਮ ਬੈਂਡ ਦੀ ਨੀਲਾਮੀ ਨਾ ਕੀਤੇ ਜਾਣ ਦੀ ਸੰਭਾਵਨਾ ਹੈ।

ਇਸ ਪ੍ਰਕਿਰਿਆ 'ਚ ਸ਼ਾਮਲ ਸੂਤਰ ਨੇ ਦੱਸਿਆ ਕਿ ਵਿਭਾਗ ਇਸ ਸਬੰਧੀ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਇਕ ਨੋਟ ਤਿਆਰ ਕਰ ਰਿਹਾ ਹੈ। ਪਹਿਲਾਂ ਦੇ ਪ੍ਰਸਤਾਵਾਂ ਦੇ ਉਲਟ ਇਸ 'ਚ 5ਜੀ ਸੇਵਾਵਾਂ ਲਈ ਮੁਫੀਦ 3,300 ਤੋਂ 3,600 ਮੈਗਾਹਰਟਜ਼ ਦੇ ਬੈਂਡ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਨੇ 5ਜੀ ਬੈਂਡ 'ਚ 100 ਮੈਗਾਹਰਟਜ਼ ਸਪੈਕਟਰਮ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਦੂਰਸੰਚਾਰ ਵਿਭਾਗ ਕੋਲ ਨੀਲਾਮੀ ਲਈ 175 ਮੈਗਾਹਰਟਜ਼ ਸਪੈਕਟਰਮ ਹੀ ਬੱਚ ਜਾਵੇਗਾ। ਸੂਤਰ ਨੇ ਦੱਸਿਆ ਕਿ ਇਸ ਨੂੰ ਲੈ ਕੇ ਵਿਭਾਗ ਅਤੇ ਰੱਖਿਆ ਮੰਤਰਾਲਾ 'ਚ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ ਕਈ ਸਾਰੇ ਲਾਇਸੈਂਸ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਆਪਣੀਆਂ ਦੂਰਸੰਚਾਰ ਸੇਵਾਵਾਂ ਜਾਰੀ ਰੱਖਣ ਲਈ ਉਨ੍ਹਾਂ ਨੂੰ ਇਸ ਦਾ ਨਵੀਨੀਕਰਣ ਕਰਵਾਉਣਾ ਹੋਵੇਗਾ, ਇਸ ਲਈ ਉਨ੍ਹਾਂ ਨੂੰ ਸਪੈਕਟਰਮ ਲਈ ਬੋਲੀ ਲਾਉਣੀ ਹੋਵੇਗੀ, ਇਸ ਲਈ ਦੂਰਸੰਚਾਰ ਵਿਭਾਗ ਹੋਰ ਬੈਂਡ ਦੇ ਸਪੈਕਟਰਮ ਦੀ ਨੀਲਾਮੀ ਕਰੇਗਾ।

ਅਕਤੂਬਰ ਤੋਂ ਪਹਿਲਾਂ ਵਿਭਾਗ ਦਾ 8,000 ਮੈਗਾਹਰਟਜ਼ ਸਪੈਕਟਰਮ ਨੀਲਾਮ ਕਰਨ ਦਾ ਪ੍ਰਸਤਾਵ ਹੈ। ਇਸ 'ਚ 700 ਮੈਗਾਹਰਟਜ਼, 800 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼, 2300 ਮੈਗਾਹਰਟਜ਼ ਅਤੇ 2500 ਮੈਗਾਹਰਟਜ਼ ਬੈਂਡ ਦੀ ਨੀਲਾਮੀ ਕੀਤੀ ਜਾਣੀ ਹੈ। ਇਸ ਦਾ ਕੁਲ ਮੁੱਲ ਕਰੀਬ 3 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਸੂਤਰ ਨੇ ਦੱਸਿਆ ਕਿ ਵਿਭਾਗ 22 ਮਈ ਤੱਕ ਇਸ ਲਈ ਕਿਸੇ ਨੀਲਾਮੀਕਰਤਾ ਦੇ ਨਾਮ ਨੂੰ ਤੈਅ ਕਰ ਸਕਦਾ ਹੈ। ਇਹ ਏਜੰਸੀ ਨੀਲਾਮੀ ਲਈ ਸਾਫਟਵੇਅਰ ਦਾ ਵਿਕਾਸ ਅਤੇ ਪ੍ਰਬੰਧਨ ਕਰੇਗੀ। ਨੀਲਾਮੀ ਦੀ ਸਮੀਖਿਆ ਵੀ ਚੁਣੀ ਗਈ ਕੰਪਨੀ 'ਤੇ ਨਿਰਭਰ ਕਰੇਗੀ। ਸੂਤਰ ਨੇ ਦੱਸਿਆ ਕਿ ਨੀਲਾਮੀ ਫਰਮ ਦੇ ਚੋਣ ਦੀ ਤਕਨੀਕੀ ਦੌਰ ਦੀ ਨਿਵਿਦਾ 'ਚ ਚਾਰ ਨੂੰ ਯੋਗ ਪਾਇਆ ਗਿਆ ਹੈ। ਇਸ 'ਚ ਦੋ ਕੰਪਨੀਆਂ ਕੋਲ ਸਪੈਕਟਰਮ ਨੀਲਾਮੀ ਦਾ ਵੀ ਅਨੁਭਵ ਹੈ। ਜੇਕਰ ਅਨੁਭਵੀ ਕੰਪਨੀ ਨੂੰ ਚੁਣਿਆ ਜਾਂਦਾ ਹੈ ਤਾਂ ਨੀਲਾਮੀ ਦੇ ਹੋ ਮਹੀਨਿਆਂ 'ਚ ਨਹੀਂ ਤਾਂ ਤਿੰਨ ਮਹੀਨੇ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਇਹ ਅਕਤੂਬਰ ਤੋਂ ਅਗੇਂ ਨਹੀਂ ਜਾਵੇਗੀ।

Karan Kumar

This news is Content Editor Karan Kumar