ਜਲਦੀ ਹੀ ਕੈਮੀਕਲ ਵਾਲੇ ਪੇਂਟ ਤੋਂ ਅੱਧੇ ਰੇਟ ''ਤੇ ਮਿਲਣ ਲੱਗੇਗਾ ਇਹ ''ਬਾਇਓ ਪੇਂਟ''

08/10/2019 5:44:38 PM

ਨਵੀਂ ਦਿੱਲੀ — ਦੇਸ਼ ਵਿਚ ਗਾਂ ਦੇ ਗੋਏ(ਗੋਬਰ) ਤੋਂ ਪੇਂਟ ਬਨਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਖਾਦੀ ਗ੍ਰਾਮ ਉਦਯੋਗ(ਕੇਵੀਆਈਸੀ) ਦੀ ਜੈਪੁਰ ਸਥਿਤ ਯੂਨਿਟ ਨੇ ਇਹ ਸਫਲਤਾ ਹਾਸਲ ਕੀਤੀ ਹੈ। ਇਹ ਪੇਂਟ ਬਜ਼ਾਰ ਵਿਚ ਆਮ ਵਿਕਣ ਵਾਲੇ ਪੇਂਟ ਦੀ ਤਰ੍ਹਾਂ ਹੀ ਹੈ ਅਤੇ ਹੁਣ ਇਸ ਦਾ ਕਮਰਸ਼ੀਅਲ ਇਸਤੇਮਾਲ ਕੀਤਾ ਜਾ ਸਕਦਾ ਹੈ। ਕੇਵੀਆਈਸੀ ਜਲਦੀ ਹੀ ਗਾਂ ਦੇ ਗੋਬਰ ਤੋਂ ਬਣਨ ਵਾਲੇ ਪੇਂਟ ਦੀ ਮਾਰਕੀਟਿੰਗ ਦੀ ਤਿਆਰੀ ਕਰ ਸਕਦੀ ਹੈ।

ਕੇਵੀਆਈਸੀ ਕੰਪਨੀ ਅਨੁਸਾਰ ਗੋਏ ਤੋਂ ਪੇਂਟ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬਜ਼ਾਰ ਵਿਚ ਆਮ ਤੌਰ 'ਤੇ ਮਿਲਣ ਵਾਲੇ ਪੇਂਟ ਦੀ ਕੀਮਤ 225 ਰੁਪਏ ਪ੍ਰਤੀ ਲਿਟਰ ਹੈ ਜਦੋਂਕਿ ਗੋਏ ਤੋਂ ਬਣਨ ਵਾਲੇ ਪੇਂਟ ਦੀ ਕੀਮਤ 110 ਰੁਪਏ ਪ੍ਰਤੀ ਲਿਟਰ ਹੈ। ਹੁਣ ਤੱਕ ਇਸ ਪੇਂਟ ਦਾ ਇਸਤੇਮਾਲ ਮਧੂਮੱਖੀ ਪਾਲਣ ਲਈ ਬਣਾਏ ਜਾਣ ਵਾਲੇ ਬੀ-ਬਾਕਸ ਨੂੰ ਰੰਗਣ ਲਈ ਗੋਬਰ ਤੋਂ ਬਣੇ ਪੇਂਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਪੇਂਟ ਕਈ ਰੰਗਾਂ ਵਿਚ ਉਪਲੱਬਧ ਹੋਵੇਗਾ। ਜਲਦੀ ਹੀ ਇਸ ਦੀ ਸਪਲਾਈ ਬਜ਼ਾਰ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ। 

ਕਈ ਸਾਲ ਪੁਰਾਣੀ ਪਰੰਪਰਾ

ਗਾਂ ਦੇ ਗੋਏ ਨਾਲ ਘਰਾਂ ਦੀ ਕੰਧਾਂ ਅਤੇ ਜ਼ਮੀਨ 'ਤੇ ਲੇਪ ਕਰਨ ਦੀ ਪਰੰਪਰਾ ਕਈ ਸਾਲ ਪੁਰਾਣੀ ਹੈ। ਪਰ ਗੋਏ ਨਾਲ ਬਣਿਆ ਇਹ ਪੇਂਟ ਬਿਲਕੁੱਲ ਡਿਸਟੈਂਪਰ ਦੀ ਤਰ੍ਹਾਂ ਹੈ। ਇਸ ਪੇਂਟ ਦੀ ਖਾਸੀਅਤ ਇਹ ਹੈ ਕਿ ਇਹ ਕੈਮੀਕਲ ਨਾਲ ਤਿਆਰ ਹੋਣ ਵਾਲੇ ਪੇਂਟ ਦੀ ਤਰ੍ਹਾਂ ਸਿਹਤ ਲਈ ਨੁਕਸਾਨਦਾਇਕ ਨਹੀਂ ਹਨ। 

ਸਸਤੇ ਭਾਅ 'ਚ ਹੋ ਰਹੀ ਗੋਏ ਦੀ ਖਰੀਦਦਾਰੀ 

ਪੇਂਟ ਬਣਾਉਣ ਦੇ ਕੰਮ ਲਈ ਗੋਏ ਦੀ ਖਰੀਦਦਾਰੀ 5 ਰੁਪਏ ਕਿਲੋ ਦੇ ਹਿਸਾਬ ਨਾਲ ਕੀਤੀ ਜਾ ਰਹੀ ਹੈ। ਇਕ ਜਾਨਵਰ ਇਕ ਦਿਨ ਵਿਚ 8 ਤੋਂ 10 ਕਿਲੋ ਗੋਇਆ ਕਰਦਾ ਹੈ। ਅਜਿਹੇ 'ਚ ਕਿਸਾਨਾਂ ਨੂੰ ਆਪਣੇ ਪਾਲਤੂ ਪਸ਼ੂਆਂ ਤੋਂ ਰੋਜ਼ਾਨਾ ਘੱਟੋ-ਘੱਟ 50 ਰੁਪਏ ਦੀ ਵਾਧੂ ਕਮਾਈ ਹੋ ਰਹੀ ਹੈ।