ਟੋਇਟਾ ਦੇ ਕੁੱਝ ਮਾਡਲ ਅਗਲੇ ਮਹੀਨੇ ਤੋਂ ਹੋਣਗੇ ਮਹਿੰਗੇ

03/15/2019 11:04:04 PM

ਨਵੀਂ ਦਿੱਲੀ -ਟੋਇਟਾ ਕਿਰਲੋਸਕਰ ਮੋਟਰ ਨੇ ਉਤਪਾਦਨ ਲਾਗਤ 'ਚ ਵਾਧੇ ਕਾਰਨ ਅਗਲੇ ਮਹੀਨੇ ਤੋਂ ਆਪਣੇ ਕੁੱਝ ਮਾਡਲਾਂ  ਦੇ ਮੁੱਲ ਵਧਾਉਣ ਦਾ ਐਲਾਨ ਕੀਤਾ ਹੈ।   ਕੰਪਨੀ  ਦੇ ਡਿਪਟੀ  ਮੈਨੇਜਿੰਗ  ਡਾਇਰੈਕਟਰ ਐੱਨ ਰਾਜਾ ਨੇ ਬਿਆਨ 'ਚ ਕਿਹਾ,''ਅਸੀਂ ਲਾਗਤ ਕਟੌਤੀ  ਦੇ ਉਪਰਾਲਿਆਂ  ਜ਼ਰੀਏ ਹੁਣ ਤੱਕ ਵਾਧੂ ਲਾਗਤ ਦਾ ਬੋਝ ਉਠਾ ਰਹੇ ਹਾਂ।  ਇਸ ਦੇ ਲਈ ਉਤਪਾਦਨ ਪ੍ਰਕਿਰਿਆ ਨੂੰ ਵਧੀਆ ਕੀਤਾ ਗਿਆ ਹੈ   ਪਰ ਉਤਪਾਦਨ ਲਾਗਤ 'ਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਅਸੀਂ ਇਸ ਦਾ ਕੁੱਝ ਬੋਝ  ਗਾਹਕਾਂ 'ਤੇ ਪਾਵਾਂਗੇ।'' ਉਨ੍ਹਾਂ ਕਿਹਾ ਕਿ ਕੰਪਨੀ ਆਪਣੀ ਲਾਗਤ ਨੂੰ ਘੱਟ ਕਰਨ  ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖੇਗੀ।  ਹਾਲਾਂਕਿ,  ਕੰਪਨੀ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਕਿਹੜੇ ਮਾਡਲਾਂ  ਦੇ ਮੁੱਲ ਵਧਾਉਣ ਜਾ ਰਹੀ ਹੈ।  ਕੰਪਨੀ  ਦੇ ਲੋਕਪ੍ਰਿਯ ਮਾਡਲਾਂ 'ਚ ਇਨੋਵਾ ਤੇ ਸਪੋਟਰਸ ਯੂਟੀਲਿਟੀ ਵਾਹਨ ਫਾਰਚੂਨਰ ਸ਼ਾਮਲ ਹਨ।      

Karan Kumar

This news is Content Editor Karan Kumar