ਬੇਮੌਸਮੀ ਮੀਂਹ ਕਾਰਨ ਠੰਡਾ ਪਿਆ ਸਾਫਟ ਡਰਿੰਕ ਅਤੇ ਆਈਸਕ੍ਰੀਮ ਦਾ ਕਾਰੋਬਾਰ, ਵਿਕਰੀ 'ਚ ਆਈ ਗਿਰਾਵਟ

06/03/2023 10:33:34 AM

ਨਵੀਂ ਦਿੱਲੀ (ਇੰਟ.) - ਉੱਤਰੀ ਭਾਰਤ ਸਮੇਤ ਦੇਸ਼ ਭਰ ’ਚ ਇਸ ਸਾਲ ਗਰਮੀ ਦੀ ਸ਼ੁਰੂਆਤ ਤੋਂ ਹੀ ਕੋਲਡ ਡਰਿੰਕ, ਆਈਸਕ੍ਰੀਮ, ਏ. ਸੀ. ਅਤੇ ਕੂਲਰ ਦਾ ਬਿਜ਼ਨੈੱਸ ਠੰਡਾ ਪਿਆ ਹੈ। ਇਸ ਦਾ ਕਾਰਣ ਹੈ ਦੇਸ਼ ਭਰ ’ਚ ਪੈ ਰਹੇ ਬੇਮੌਮਸੇ ਮੀਂਹ, ਜਿਸ ਕਾਰਣ ਲੋਕਾਂ ਨੇ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਲਈ ਹੈ ਅਤੇ ਇਨ੍ਹਾਂ ਦੀ ਵਿਕਰੀ ’ਚ ਭਾਰੀ ਗਿਰਾਵਟ ਆਈ ਹੈ। ਮੌਸਮ ਦੀ ਠੰਡਕ ਕਾਰਣ ਲੋਕਾਂ ਨੂੰ ਇਨ੍ਹਾਂ ਸਾਮਾਨਾਂ ਦੀ ਜ਼ਿਆਦਾ ਲੋੜ ਨਹੀਂ ਪਈ, ਜਿਸ ਕਾਰਣ ਹੁਣ ਕੰਪਨੀਆਂ ਨੇ ਇਨ੍ਹਾਂ ਸਾਮਾਨ ਦੀ ਪ੍ਰੋਡਕਸ਼ਨ ਨੂੰ ਘੱਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo

ਆਈਸਕ੍ਰੀਮ ਕੰਪਨੀਆਂ ਮੁਤਾਬਕ ਇਹ ਸਮਾਂ ਉਨ੍ਹਾਂ ਲਈ ਸਭ ਤੋਂ ਰੁਝੇਵੇਂ ਭਰਿਆ ਸਮਾਂ ਰਹਿੰਦਾ ਹੈ ਪਰ 2017 ਤੋਂ ਹੁਣ ਤੱਕ ਇਹ ਕਾਰੋਬਾਰ ਦੇ ਨਜ਼ਰੀਏ ਨਾਲ ਸਭ ਤੋਂ ਹੌਲੀ ਸਮਾਂ ਰਿਹਾ। ਮਾਰਚ ਤੋਂ ਮਈ ਦਰਮਿਆਨ ਆਈਸਕ੍ਰੀਮ ਦੀ ਵਿਕਰੀ ’ਚ 38 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ। ਹਾਲਾਂਕਿ ਕੰਪਨੀਆਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਗਰਮੀ ਵਧਣ ਦੀ ਸੰਭਾਵਨਾ ਹੈ। ਸ਼ਾਇਦ ਉਦੋਂ ਉਨ੍ਹਾਂ ਦੀ ਵਿਕਰੀ ’ਤੇ ਅਸਰ ਪਵੇ।

ਰਿਟੇਲ ਇੰਟੈਲੀਜੈਂਸ ਪਲੇਟਫਾਰਮ ਜੀਜੋਮ ਜੋ ਬਾਜ਼ਾਰ ’ਚ ਕੋਲਡ ਡਰਿੰਕਸ ਅਤੇ ਆਈਸਕ੍ਰੀਮ ਦੀ ਵਿਕਰੀ ਦਾ ਡਾਟਾ ਮੈਨੇਜ ਕਰਦੀ ਹੈ, ਦੇ ਮੁਤਾਬਕ ਮਾਰਚ ਤੋਂ ਮਈ ਦਰਮਿਆਨ ਸਾਫਟ ਡਰਿੰਕਸ ਦੀ ਵਿਕਰੀ ’ਚ 25 ਫ਼ੀਸਦੀ ਦੀ ਗਿਰਾਵਟ ਆਈ ਹੈ। ਉੱਤੇ ਹੀ ਗੱਲ ਕਰੀਏ ਜੇ ਆਈਸਕ੍ਰੀਮ ਦੀ ਵਿਕਰੀ ਦੀ ਤਾਂ ਇਸ ’ਚ ਕਰੀਬ 38 ਫ਼ੀਸਦੀ ਤੱਕ ਗਿਰਾਵਟ ਮਾਰਚ ਤੋਂ ਮਈ ਦਰਮਿਆਨ ਰਿਕਾਰਡ ਕੀਤੀ ਗਈ ਹੈ। ਸਾਬਣ ਦੀ ਖਰੀਦ ’ਚ ਵੀ ਮਾਮੂਲੀ 8 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ

ਏ. ਸੀ. ਅਤੇ ਕੂਲਰ ਦਾ ਕਾਰੋਬਾਰ ਵੀ ਠੰਡਾ ਪਿਆ
ਗੋਦਰੇਜ ਇਲੈਕਟ੍ਰਾਨਿਕ ਦੇ ਬਿਜ਼ਨੈੱਸ ਹੈੱਡ ਕਮਲ ਨੰਦੀ ਮੁਤਾਬਕ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਬੇਮੌਸਮੇ ਮੀਂਹ ਕਾਰਣ ਇਹ ਕਈ ਸਾਲਾਂ ’ਚ ਸਭ ਤੋਂ ਖ਼ਰਾਬ ਗਰਮੀ ਰਹੀ ਹੈ। ਗਰਮੀਆਂ ਦੀ ਸ਼ੁਰੂਆਤ ਤੋਂ ਕੰਪਨੀਆਂ ਏ. ਸੀ., ਕੂਲਰ ਦਾ ਪ੍ਰੋਡਕਸ਼ਨ ਕਰਨ ’ਚ ਲੱਗ ਗਈਆਂ ਹਨ। ਜਿੰਨਾ ਉਨ੍ਹਾਂ ਦਾ ਪ੍ਰੋਡਕਸ਼ਨ ਸੀ, ਓਨਾ ਉਨ੍ਹਾਂ ਦੀ ਵਿਕਰੀ ਨਹੀਂ ਹੋ ਸਕੀ। ਹਾਲਾਂਕਿ ਗੋਦਰੇਜ ਇਲੈਕਟ੍ਰਾਨਿਕਸ ਦੇ ਮਾਲਕ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਮੰਗ ਵਧੇਗੀ। ਫਿਲਹਾਲ ਕੰਪਨੀਆਂ ਆਪਣੇ ਪ੍ਰੋਡਕਸ਼ਨ ’ਚ ਲਗਭਗ 30 ਫ਼ੀਸਦੀ ਦੀ ਕਟੌਤੀ ਕਰ ਰਹੀਆਂ ਹਨ। ਏ. ਸੀ. ਦੀ ਖਰੀਦ ’ਚ ਸਿਰਫ਼ ਮਈ ਦੇ ਮਹੀਨੇ ’ਚ 35 ਫ਼ੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਏਲੋਨ ਮਸਕ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਤੋਂ ਖੋਹਿਆ ਨੰਬਰ ਇੱਕ ਦਾ ਤਾਜ

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

rajwinder kaur

This news is Content Editor rajwinder kaur