3000 ਰੁਪਏ ਪੈਨਸ਼ਨ ਲਈ ਹੁਣ ਤਕ 30 ਲੱਖ ਲੋਕਾਂ ਨੇ ਕਰਵਾਇਆ ਰਜਿਸ਼ਟ੍ਰੇਸ਼ਨ, ਇੰਝ ਕਰੋ ਅਪਲਾਈ

07/15/2019 8:52:05 PM

ਨਵੀਂ ਦਿੱਲੀ— ਕੇਂਦਰ ਸਰਕਾਰ ਵੱਲੋਂ ਫਰਵਰੀ 2019 'ਚ ਲਾਂਚ ਕੀਤੀ ਗਈ ਪ੍ਰਧਾਨ ਮੰਤਰੀ ਮਜ਼ਦੂਰ ਯੋਗੀ ਮਾਨਧਨ ਪੈਨਸ਼ਨ ਯੋਜਨਾ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਯੋਜਨਾ ਦੇ ਤਹਿਤ ਅਸੰਗਠਿਤ ਖੇਤਰਾਂ 'ਚ ਕੰਮ ਕਰ ਰਹੇ ਲੋਕਾਂ ਨੂੰ 60 ਸਾਸ ਦੀ ਉਮਰ ਪੂਰੀ ਕਰਨ ਤੋਂ ਬਾਅਦ 3000 ਰੁਪਏ ਮਹੀਨਾ ਪੈਨਸ਼ਨ ਦਾ ਪ੍ਰਬੰਧ ਹੈ।

ਹੁਣ ਤਕ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਕਰਵਾਇਆ ਰਜਿਸਟ੍ਰੇਸ਼ਨ
ਕੇਂਦਰੀ ਮਜ਼ਦੂਰ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਸੋਮਵਾਰ ਨੂੰ ਲੋਕਸਭਾ 'ਚ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਇਸ ਸਾਲ 15 ਫਰਵਰੀ ਤੋਂ ਰਜਿਸਟਰੇਸ਼ਨ ਕਰਵਾਇਆ ਹੈ। ਇਸ ਯੋਜਨਾ ਦਾ ਐਗਜ਼ਿਕਿਊਸ਼ਨ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਵੱਲੋਂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅਗਲੇ ਪੰਜ ਸਾਲਾਂ 'ਚ ਇਸ ਯੋਜਨਾ ਨਾਲ 10 ਕਰੋੜ ਲੋਕਾਂ ਨੂੰ ਜੋੜਨਾ ਚਾਹੁੰਦੀ ਹੈ। ਇਸ ਯੋਜਨਾ ਦਾ ਲਾਭ ਲੈਣ ਲਈ ਕਾਮਨ ਸਰਵਿਸ ਸੈਂਟਰ ਦੇ ਜ਼ਰੀਏ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ। ਦੇਸ਼ਭਰ 'ਚ ਕਰੀਬ 3.13 ਲੱਖ ਸੀ.ਐੱਸ.ਸੀ. ਸੈਂਟਰ ਚੱਲ ਰਹੇ ਹਨ।

ਕਿਸ ਨੂੰ ਮਿਲੇਗਾ ਯੋਜਨਾ ਦਾ ਲਾਭ
ਯੋਜਨਾ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਹੈ। ਇਨ੍ਹਾਂ 'ਚ ਘਰ 'ਚ ਕੰਮ ਕਰਨ ਵਾਲੇ, ਰੇਹੜੀ ਲਗਾਉਣ ਵਾਲੇ ਦੁਕਾਨਦਾਰ, ਡ੍ਰਾਇਵਰ, ਪਲੰਬਰ, ਦਰਜੀ, ਮਿਡ-ਡੇ ਮੀਲ ਵਰਕਰ, ਰਿਕਸ਼ਾ ਚਾਲਕ, ਨਿਰਮਾਣ ਕਾਰਜ ਕਰਨ ਵਾਲੇ ਮਜ਼ਦੂਰ, ਕੂੜਾ ਚੁੱਕਣ ਵਾਲੇ, ਬੀੜੀ ਬਣਾਉਣ ਵਾਲੇ, ਮੋਚੀ, ਧੋਬੀ, ਚਮੜਾ ਕਾਮਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਕੀ ਹੈ ਨਿਯਮ
ਯੋਜਨਾ ਲਈ ਅਸੰਗਠਿਤ ਖੇਤਰ ਦੇ ਮਜ਼ਦੂਰ ਦੀ ਇਨਕਮ 15,000 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਸੇਵਿੰਗ ਬੈਂਕ ਅਕਾਊਂਟ ਜਾ ਫਿਰ ਜਨਧਨ ਅਕਾਊਂਟ ਦੀ ਪਾਸਪੋਰਟ ਤੇ ਆਧਾਰ ਨੰਬਰ ਹੋਣਾ ਚਾਹੀਦਾ ਹੈ। ਉਮਰ 18 ਸਾਲ ਤੋਂ ਘੱਟ ਤੇ 40 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਪਹਿਲਾਂ ਤੋਂ ਕੇਦਰ ਸਰਕਾਰ ਦੀ ਕਿਸੇ ਹੋਰ ਪੈਨਸ਼ਨ ਸਕੀਮ ਦਾ ਫਾਇਦਾ ਨਾ ਚੁੱਕ ਰਿਹਾ ਹੋਵੇ। ਇਸ ਪੈਨਸ਼ਨ ਸਕੀਮ ਲਈ ਲਾਭਪਾਤਰਾਂ ਨੂੰ ਵੀ ਯੋਗਦਾਨ ਕਰਨਾ ਹੋਵੇਗਾ। ਲਾਭਪਾਤਰ ਜਿੰਨਾ ਜ਼ਿਆਦਾ ਯੋਗਦਾਰ ਕਰੇਗਾ ਉਂਨਾ ਜ਼ਿਆਦਾ ਹਿੱਸਾ ਸਰਕਾਰ ਉਸ ਦੇ ਖਾਤੇ 'ਚ ਜਮਾ ਕਰਵਾਏਗੀ।

Inder Prajapati

This news is Content Editor Inder Prajapati