IPhone ਤੇ ਸਮਾਰਟ ਵਾਚ ਹੋਣਗੇ ਸਸਤੇ, ਜਲਦ ਘਟੇਗੀ ਇੰਪੋਰਟ ਡਿਊਟੀ

03/04/2019 1:24:50 PM

ਨਵੀਂ ਦਿੱਲੀ— ਭਾਰਤ ਜਲਦ ਹੀ ਅਮਰੀਕਾ ਤੋਂ ਆਉਣ ਵਾਲੇ 7 ਆਈ. ਸੀ. ਟੀ. (ਸੂਚਨਾ ਅਤੇ ਸੰਚਾਰ ਤਕਨਾਲੋਜੀ) ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਘਟਾ ਸਕਦਾ ਹੈ, ਜਿਨ੍ਹਾਂ 'ਚ ਆਈਫੋਨ, ਸਮਾਰਟ ਵਾਚ ਤੇ 4-ਜੀ ਰਾਊਟਰ ਵਰਗੇ ਸਾਮਾਨ ਸ਼ਾਮਲ ਹਨ। 

ਇੰਪੋਰਟ ਡਿਊਟੀ ਘੱਟ ਹੋਣ ਨਾਲ ਇਨ੍ਹਾਂ ਪ੍ਰਾਡਕਟਸ ਨੂੰ ਖਰੀਦਣਾ ਸਸਤਾ ਹੋ ਜਾਵੇਗਾ। ਸੂਤਰਾਂ ਮੁਤਾਬਕ, ਭਾਰਤ ਅਤੇ ਅਮਰੀਕਾ ਵਿਚਕਾਰ ਵਾਪਰ ਨੂੰ ਲੈ ਕੇ ਸਮਝੌਤਾ ਜਲਦ ਹੀ ਹੋ ਸਕਦਾ ਹੈ। ਦੋਹਾਂ ਦੇਸ਼ਾਂ 'ਚ ਇੰਪੋਰਟ ਡਿਊਟੀ 'ਤੇ ਸਹਿਮਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਯੂ. ਐੱਸ. ਪ੍ਰਾਡਕਟਸ 'ਤੇ 2 ਮਾਰਚ ਤਕ ਇੰਪੋਰਟ ਡਿਊਟੀ ਲੱਗਣੀ ਸੀ ਪਰ ਉਸ ਨੂੰ 15 ਦਿਨਾਂ ਲਈ ਅੱਗੇ ਵਧਾ ਦਿੱਤਾ। ਇਨ੍ਹਾਂ 15 ਦਿਨਾਂ ਵਿਚਕਾਰ ਅਮਰੀਕਾ ਅਤੇ ਭਾਰਤ 'ਚ ਟਰੇਡ ਟੈਰਿਫ 'ਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ।
ਭਾਰਤ ਨੇ ਅਮਰੀਕਾ ਸਾਹਮਣੇ ਆਪਣੇ ਕੁਝ ਪ੍ਰਸਤਾਵ ਰੱਖੇ ਹਨ, ਜਿਨ੍ਹਾਂ ਨੂੰ ਡੋਨਾਲਡ ਟਰੰਪ ਦੀ ਸਰਕਾਰ ਮਨਜ਼ੂਰੀ ਦੇ ਸਕਦੀ ਹੈ। ਅਮਰੀਕਾ ਦੀ ਸਰਕਾਰ ਭਾਰਤੀ ਸਟੀਲ ਅਤੇ ਐਲੂਮੀਨੀਅਮ ਕੰਪਨਆਂ ਨੂੰ ਥੋੜ੍ਹੀ ਰਾਹਤ ਦੇ ਸਕਦੀ ਹੈ। ਇਨ੍ਹਾਂ ਲਈ ਇਕ ਕੋਟਾ ਨਿਰਧਾਰਤ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਇਨ੍ਹਾਂ ਲਈ 25 ਫੀਸਦੀ ਤਕ ਬਰਾਮਦ ਕੋਟਾ ਨਿਰਧਾਰਤ ਕੀਤਾ ਜਾ ਸਕਦਾ ਹੈ।ਭਾਰਤ-ਅਮਰੀਕਾ ਵਿਚਕਾਰ ਵਪਾਰਕ ਮਸਲਿਆਂ 'ਤੇ ਸਹਿਮਤੀ ਬਣਨ ਨਾਲ ਕੁਝ ਪ੍ਰਾਡਕਟਸ ਮਹਿੰਗੇ ਵੀ ਹੋ ਸਕਦੇ ਹਨ। ਇਸ ਤਹਿਤ ਸਟੈਂਟ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ।


Related News