ਸੁਸਤ ਚਾਲ : ਜੀ. ਐੱਸ. ਟੀ. ''ਚ ਰਜਿਸਟ੍ਰੇਸ਼ਨ ਉਮੀਦ ਤੋਂ ਘੱਟ

Thursday, Jul 27, 2017 - 03:34 AM (IST)

ਨਵੀਂ ਦਿੱਲੀ— ਵਸਤੂ ਤੇ ਸੇਵਾਕਰ (ਜੀ. ਐੱਸ. ਟੀ.) ਲਾਗੂ ਹੋਣ ਦੇ 3 ਹਫਤੇ ਬਾਅਦ ਕੇਂਦਰੀ ਉਤਪਾਦ ਟੈਕਸ ਦਾ ਭੁਗਤਾਨ ਕਰਨ ਵਾਲੇ ਸਿਰਫ ਇਕ-ਤਿਹਾਹੀ ਟੈਕਸਪੇਅਰਜ਼ ਨੇ ਹੀ ਜੀ. ਐੱਸ. ਟੀ. ਅਪਣਾਇਆ ਹੈ। ਛੋਟ ਦੀ ਹੱਦ ਕਾਫੀ ਘਟਾਏ ਜਾਣ ਦੇ ਬਾਵਜੂਦ ਅਜਿਹਾ ਹੋਇਆ ਹੈ। ਜੀ. ਐੱਸ. ਟੀ. ਨੈੱਟਵਰਕ ਵੱਲੋਂ ਹਾਲ ਹੀ 'ਚ ਉਪਲਬੱਧ ਕਰਵਾਏ ਗਏ ਅੰਕੜਿਆਂ ਮੁਤਾਬਕ ਕੇਂਦਰੀ ਉਤਪਾਦ ਟੈਕਸ ਦਾ ਭੁਗਤਾਨ ਕਰਨ ਵਾਲੀਆਂ 43,854 ਇਕਾਈਆਂ 'ਚੋਂ ਸਿਰਫ 15,786 (35 ਫੀਸਦੀ) ਟੈਕਸਪੇਅਰਜ਼ ਨੇ ਹੀ ਅਪ੍ਰਤੱਖ ਕਰ ਜੀ. ਐੱਸ. ਟੀ. ਅਪਣਾਇਆ ਹੈ।
ਇਨ੍ਹਾਂ ਅੰਕੜਿਆਂ ਨੇ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ 1.5 ਕਰੋੜ ਤੱਕ ਦਾ ਸਾਲਾਨਾ ਕਾਰੋਬਾਰ ਕਰਨ ਵਾਲਿਆਂ ਨੂੰ ਕੇਂਦਰੀ ਉਤਪਾਦ ਟੈਕਸ ਤੋਂ ਛੋਟ ਮਿਲੀ ਹੋਈ ਸੀ, ਜਿਸ ਨੂੰ ਜੀ. ਐੱਸ. ਟੀ. ਤਹਿਤ ਘਟਾ ਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ। ਟੈਕਸ ਭੁਗਤਾਨ ਲਈ ਹੱਦ ਘੱਟ ਕੀਤੇ ਜਾਣ ਨਾਲ ਆਦਰਸ਼ ਸਥਿਤੀ 'ਚ ਉਤਪਾਦ ਟੈਕਸ ਭੁਗਤਾਨ ਕਰਨ ਵਾਲਿਆਂ ਦੀ ਗਿਣਤੀ ਵਧਣੀ ਚਾਹੀਦੀ ਸੀ। ਫਿਲਹਾਲ ਰਜਿਸਟ੍ਰੇਸ਼ਨ ਲਈ ਹੁਣ 30 ਸਤੰਬਰ ਤੱਕ ਦਾ ਸਮਾਂ ਹੈ।
ਡੇਲਾਇਟ ਦੀ ਸਲੋਨੀ ਰਾਏ ਦਾ ਕਹਿਣਾ ਹੈ ਕਿ ਇਹ ਅੰਕੜੇ ਹੈਰਾਨੀਜਨਕ ਹਨ। ਆਦਰਸ਼ ਰੂਪ 'ਚ ਟੈਕਸਪੇਅਰਜ਼ ਨੂੰ ਜੀ. ਐੱਸ. ਟੀ. ਵੱਲ ਜਾਣਾ ਚਾਹੀਦਾ ਸੀ, ਭਾਵੇਂ ਹੀ ਹਾਲੇ ਇਸ ਲਈ 2 ਮਹੀਨਿਆਂ ਦਾ ਹੋਰ ਸਮਾਂ ਹੈ। ਇਹ ਕਾਨੂੰਨ ਨੂੰ ਨਾ ਸਮਝਣ ਵਜ੍ਹਾ ਕਾਰਨ ਹੋ ਸਕਦਾ ਹੈ। ਇਹ ਅੰਕੜੇ ਇਸ ਲਈ ਹੈਰਾਨ ਕਰਦੇ ਹਨ ਕਿ ਬਹੁਤ ਸਾਰੇ ਲੋਕ ਜੀ. ਐੱਸ. ਟੀ. ਵਿਵਸਥਾ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਕਾਰਨ ਵੀ ਹੋ ਸਕਦਾ ਹੈ ਕਿ ਇਕਾਈਆਂ ਨੂੰ ਜੀ. ਐੱਸ. ਟੀ. ਪੋਰਟਲ 'ਤੇ ਜਾਣ 'ਚ ਮੁਸ਼ਕਿਲਾਂ ਆ ਰਹੀਆਂ ਹੋਣ।
60 ਫੀਸਦੀ ਟੈਕਸਪੇਅਰਜ਼ ਨੇ ਜੀ. ਐੱਸ. ਟੀ. ਅਪਣਾਇਆ
ਸੇਵਾ ਟੈਕਸ ਦੇ ਮਾਮਲੇ 'ਚ ਵੀ ਕਹਾਣੀ ਕੁਝ ਵੱਖ ਨਹੀਂ ਹੈ, ਇੱਥੇ ਸਿਰਫ 60 ਫੀਸਦੀ ਟੈਕਸਪੇਅਰਜ਼ ਨੇ ਜੀ. ਐੱਸ. ਟੀ. ਅਪਣਾਇਆ ਹੈ। ਹੁਣ ਤੱਕ ਦੇ ਉਪਲਬੱਧ ਅੰਕੜਿਆਂ ਮੁਤਾਬਕ 10.8 ਲੱਖ ਸੇਵਾ ਟੈਕਸਪੇਅਰਜ਼ 'ਚੋਂ ਸਿਰਫ 6 ਲੱਖ ਲੋਕਾਂ ਨੇ ਜੀ. ਐੱਸ. ਟੀ. ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਹਾਲਾਂਕਿ ਸੇਵਾਕਰ ਤਹਿਤ ਛੋਟ ਦੀ ਹੱਦ ਜੀ. ਐੱਸ. ਟੀ. ਤਹਿਤ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ ਪਰ ਟੈਕਸ ਮਾਹਿਰਾਂ ਦਾ ਮੰਨਣਾ ਹੈ ਕਿ ਜੀ. ਐੱਸ. ਟੀ. ਤਹਿਤ ਇਨਪੁਟ ਟੈਕਸ ਕ੍ਰੈਡਿਟ ਹੋਣ ਦੇ ਕਾਰਨ ਅੰਕੜਿਆਂ 'ਚ ਵਾਧਾ ਹੋਣਾ ਚਾਹੀਦਾ ਸੀ।
ਸਾਫਟਵੇਅਰ 'ਚ ਸਮੱਸਿਆ ਕਾਰਨ ਰਜਿਸਟ੍ਰੇਸ਼ਨ 'ਚ ਦਿੱਕਤ
ਈਵਾਈ ਦੇ ਵਿਪਿਨ ਸਪਰਾ ਨੇ ਕਿਹਾ ਕਿ ਕੇਂਦਰੀ ਉਤਪਾਦ ਅਤੇ ਸੇਵਾਕਰ ਦੋਵਾਂ ਮਾਮਲਿਆਂ 'ਚ ਜੀ. ਐੱਸ. ਟੀ. ਨਾ ਅਪਣਾਉਣ ਵਾਲਿਆਂ ਦੀ ਗਿਣਤੀ 'ਚ ਕਾਫੀ ਫਰਕ ਜੀ. ਐੱਸ. ਟੀ. ਐੱਨ. ਦੇ ਲਈ ਰਜਿਸਟ੍ਰੇਸ਼ਨ ਲਈ ਆ ਰਹੀ ਸਮੱਸਿਆ ਕਾਰਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਲੋਕਾਂ ਨੂੰ ਰਜਿਸਟ੍ਰੇਸ਼ਨ 'ਚ ਦਿੱਕਤ ਆ ਰਹੀ ਹੈ। ਘੱਟ ਤੋਂ ਘੱਟ 10.15 ਫੀਸਦੀ ਲੋਕ ਅਜਿਹੇ ਹਨ ਜੋ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ ਪਰ ਅਜਿਹਾ ਕਰਨ 'ਚ ਸਮਰੱਥ ਨਹੀਂ ਹਨ। ਉਮੀਦ ਹੈ ਕਿ ਇਹ ਸਮੱਸਿਆ ਕੁਝ ਦਿਨਾਂ 'ਚ ਹੱਲ ਹੋ ਜਾਵੇਗੀ।

 


Related News