ਨੋਟਬੰਦੀ ਦੇ ਬਾਅਦ GST ਲਿਆਉਣ ਦੀ ਜਲਦਬਾਜੀ ਕਾਰਨ ਹੌਲੀ ਹੋਈ ਅਰਥਵਿਵਸਥਾ : ਮਨਮੋਹਨ ਸਿੰਘ

11/18/2017 1:26:31 PM

ਕੋਚੀ—ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਨੋਟਬੰਦੀ ਦੇ ਠੀਕ ਬਾਅਦ ਜੀ.ਐੱਸ.ਟੀ. ਨੂੰ ਜਲਦਬਾਜੀ 'ਚ ਲਾਗੂ ਕਰਨ ਨਾਲ ਅਰਥਵਿਵਸਥਾ ਹੌਲੀ ਪੈ ਗਈ ਹੈ। ਮਨਮੋਹਨ ਸਿੰਘ ਨੇ ਇਹ ਵੀ ਕਿਹਾ ਕਿ ਫਿਲਹਾਲ ਅਰਥਵਿਵਸਥਾ ਇਸ ਸਥਿਤੀ ਤੋਂ ਬਾਹਰ ਆਉਂਦੇ ਹੋਈ ਨਹੀਂ ਦਿਖਾਈ ਦੇ ਰਹੀ ਹੈ। ਕੇਰਲ 'ਚ ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐੱਫ. ਵਲੋਂ ਆਯੋਜਿਤ ਇਕ ਸਭਾ 'ਚ ਸਿੰਘ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ 1,000 ਅਤੇ 500 ਰੁਪਏ ਦੇ ਨੋਟ ਚਲਣ ਤੋਂ ਬਾਹਰ ਕੀਤੇ ਜਾਣ ਦੇ ਫੈਸਲੇ ਨੂੰ ' ਵੱਡੀ, ਇਤਿਹਾਸਿਕ ਭੁੱਲ ' ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜਲਦਬਾਜੀ 'ਚ ਜੀ.ਐੱਸ.ਟੀ. ਲਾਗੂ ਕਰਕੇ ਲੋਕਾਂ 'ਤੇ ਨਵਾਂ ਬੋਝ ਪਾ ਦਿੱਤਾ।