ਸਕੋਡਾ, ਫਾਕਸਵੈਗਨ ਨੇ ਪੁਣੇ ''ਚ ਸ਼ੁਰੂ ਕੀਤਾ ਨਵਾਂ ਤਕਨੀਕੀ ਕੇਂਦਰ

01/19/2019 9:17:35 PM

ਪੁਣੇ-ਕਾਰ ਬਣਾਉਣ ਵਾਲੀ ਚੈੱਕ ਗਣਰਾਜ ਦੀ ਕੰਪਨੀ ਸਕੋਡਾ ਆਟੋ ਅਤੇ ਫਾਕਸਵੈਗਨ ਗਰੁੱਪ ਇੰਡੀਆ ਨੇ ਇਕ ਨਵੇਂ ਤਕਨੀਕੀ ਕੇਂਦਰ ਦੀ ਸ਼ੁਰੂਆਤ ਕੀਤੀ ਹੈ। ਇਹ ਕੇਂਦਰ ਕੰਪਨੀ ਦੇ ਚਾਕਨ ਸਥਿਤ ਨਿਰਮਾਣ ਪਲਾਂਟ ਵਿਚ ਸਥਾਪਤ ਕੀਤਾ ਗਿਆ ਹੈ। ਇਸ ਤਕਨੀਕੀ ਕੇਂਦਰ ਵਿਚ ਕਰੀਬ 250 ਇੰਜੀਨੀਅਰਾਂ ਨੂੰ ਰੋਜ਼ਗਾਰ ਮਿਲੇਗਾ ਜੋ ਭਾਰਤੀ ਬਾਜ਼ਾਰ ਦੇ ਸਮਾਨ ਵਾਹਨ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੰਮ ਕਰਨਗੇ। ਇਹ ਕੰਪਨੀ ਦੀ 'ਇੰਡੀਆ 2.0' ਪ੍ਰਾਜੈਕਟ ਦਾ ਹਿੱਸਾ ਹੈ। ਸਕੋਡਾ ਅਤੇ ਫਾਕਸਵੈਗਨ ਦੇਸ਼ ਵਿਚ ਜਾਂਚ ਅਤੇ ਵਿਕਾਸ ਪ੍ਰਾਜੈਕਟਾਂ 'ਤੇ ਸੰਯੁਕਤ ਰੂਪ ਨਾਲ 25 ਕਰੋੜ ਯੂਰੋ (ਕਰੀਬ 2,000 ਕਰੋੜ ਰੁਪਏ) ਦਾ ਨਿਵੇਸ਼ ਕਰ ਰਹੀਆਂ ਹਨ। ਭਾਰਤ ਵਿਚ ਫਾਕਸਵੈਗਨ ਸਮੂਹ ਦੀ ਅਗਵਾਈ ਸਕੋਡਾ ਦੇ ਹੱਥ 'ਚ ਹੈ।