ਸੈਂਸੈਕਸ ਦੀਆਂ ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 64,419 ਕਰੋੜ ਰੁਪਏ ਘਟਿਆ

12/29/2019 11:24:31 AM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 'ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਬੀਤੇ ਹਫਤੇ 64,419.10 ਕਰੋੜ ਰੁਪਏ ਘੱਟ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਨੂੰ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਇਸ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਰਿਲਾਇੰਸ ਇੰਡਸਟਰੀਜ਼ ਦੇ ਇਲਾਵਾ ਟੀ.ਸੀ.ਐੱਸ.,ਐੱਚ.ਡੀ.ਐੱਫ.ਸੀ. ਬੈਂਕ, ਕੋਟਕ ਮਹਿੰਦਰਾ ਬੈਂਕ, ਭਾਰਤੀ ਸਟੇਟ ਬੈਂਕ ਅਤੇ ਆਈ.ਟੀ.ਸੀ. ਦੇ ਬਾਜ਼ਾਰ ਪੂੰਜੀਕਰਨ 'ਚ ਵੀ ਇਸ ਦੌਰਾਨ ਗਿਰਾਵਟ ਰਹੀ। ਹਾਲਾਂਕਿ ਐੱਚ.ਡੀ.ਐੱਫ.ਸੀ.,ਹਿੰਦੁਸਤਾਨ ਯੂਨੀਲੀਵਰ,ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਇੰਫੋਸਿਸ ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਹਫਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 36,291.90 ਕਰੋੜ ਰੁਪਏ ਘੱਟ ਹੋ ਕੇ 9,77,600.27 ਕਰੋੜ ਰੁਪਏ ਰਹਿ ਗਿਆ ਹੈ। ਇਸ ਤਰ੍ਹਾਂ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 11,666.10 ਕਰੋੜ ਰੁਪਏ ਡਿੱਗ ਕੇ 6,98,266.18 ਕਰੋੜ ਰੁਪਏ, ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 9,155.82 ਕਰੋੜ ਰੁਪਏ ਫਿਸਲ ਕੇ 8,24,830.44 ਕਰੋੜ ਰੁਪਏ ਅਤੇ ਆਈ.ਟੀ.ਸੀ.ਦਾ ਬਾਜ਼ਾਰ ਪੂੰਜੀਕਰਨ 5,241.22 ਕਰੋੜ ਰੁਪਏ ਦੀ ਗਿਰਾਵਟ ਦੇ ਨਾਲ 2,91,238.23 ਕਰੋੜ ਰੁਪਏ 'ਤੇ ਆ ਗਿਆ ਹੈ। ਕੋਟਕ ਬੈਂਕ ਦਾ ਬਾਜ਼ਾਰ ਪੂੰਜੀਕਰਨ 1,528.55 ਕਰੋੜ ਰੁਪਏ ਘਟ ਕੇ 3,21,960.76 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ 535.48 ਕਰੋੜ ਰੁਪਏ ਘੱਟ ਹੋ ਕੇ 3,00,982.52 ਕਰੋੜ ਰੁਪਏ ਰਹਿ ਗਿਆ। ਇਸ ਦੇ ਉਲਟ ਐੱਚ.ਡੀ.ਐੱਫ.ਸੀ.ਦਾ ਬਾਜ਼ਾਰ ਪੂੰਜੀਕਰਨ 6,992.28 ਕਰੋੜ ਰੁਪਏ ਦੀ ਤੇਜ਼ੀ ਦੇ ਨਾਲ 4,22,659.93 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 2,371.84 ਕਰੋੜ ਰੁਪਏ ਦਾ ਵਾਧਾ ਲੈ ਕੇ 3,55,415.68 ਕਰੋੜ ਰੁਪਏ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 2,050.79 ਕਰੋੜ ਰੁਪਏ ਵਧ ਕੇ 3,13,769.82 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 2,050.79 ਕਰੋੜ ਰੁਪਏ ਵਧ ਕੇ 3,13,769.82 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 616.97 ਕਰੋੜ ਰੁਪਏ ਚੜ੍ਹ ਕੇ 4,22,127.53 ਕਰੋੜ ਰੁਪਏ 'ਤੇ ਪਹੁੰਚ ਗਿਆ।
ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਹਾਲਾਂਕਿ ਹਫਤੇ ਦੇ ਦੌਰਾਨ ਗਿਰਾਵਟ ਆਉਣ ਦੇ ਬਾਵਜੂਦ ਰਿਲਾਇੰਸ ਇੰਡਸਟਰੀਜ਼ ਟਾਪ 'ਤੇ ਬਣੀ ਰਹੀ।


Aarti dhillon

Content Editor

Related News