ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 87,973.5 ਕਰੋੜ ਰੁਪਏ ਘਟਿਆ

09/08/2019 10:53:56 AM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ (ਐੱਮ.ਕੈਪ) ਸ਼ੁੱਕਰਵਾਰ ਨੂੰ ਹਫਤਾਵਾਰ ਹਫਤੇ 'ਚ ਕੁੱਲ ਮਿਲਾ ਕੇ 87,973.5 ਕਰੋੜ ਰੁਪਏ ਡਿੱਗ ਗਿਆ ਹੈ। ਟੀ.ਸੀ.ਐੱਸ. ਅਤੇ ਐੱਚ.ਡੀ.ਐੱਫ.ਸੀ. ਦੇ ਬਾਜ਼ਾਰ ਪੂੰਜੀਕਰਨ 'ਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਇਲਾਵਾ ਜਿਨ੍ਹਾਂ ਕੰਪਨੀਆਂ ਦੇ ਪੂੰਜੀਕਰਨ 'ਚ ਕਮੀ ਆਈ ਹੈ ਉਨ੍ਹਾਂ 'ਚ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਹਿੰਦੁਸਤਾਨ ਯੂਨੀਲੀਵਰ, ਆਈ.ਟੀ.ਸੀ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਸ਼ਾਮਲ ਹਨ। ਉੱਧਰ ਦੂਜੇ ਪਾਸੇ ਐੱਚ.ਡੀ.ਐੱਫ.ਸੀ.ਬੈਂਕ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਹੋਇਆ ਹੈ। ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਦਾ ਬਾਜ਼ਾਰ ਪੂੰਜੀਕਰਨ 22,664.4 ਕਰੋੜ ਰੁਪਏ ਡਿੱਗ ਕੇ 8,24,642.82 ਕਰੋੜ ਅਤੇ ਐੱਚ.ਡੀ.ਐੱਫ.ਸੀ.ਦਾ ਬਾਜ਼ਾਰ ਮੁੱਲਾਂਕਣ 21,492.9 ਕਰੋੜ ਰੁਪਏ ਘਟ ਕੇ 3,52,367.54 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਰਿਲਾਇੰਸ ਇੰਡਸਟਰੀਜ਼ ਦੀ ਬਾਜ਼ਾਰ ਹੈਸੀਅਤ 13,300.7 ਕਰੋੜ ਰੁਪਏ ਰੁਪਏ ਘਟ ਕੇ 3,93,703.54 ਕਰੋੜ ਰੁਪਏ 'ਤੇ ਆ ਗਈ ਹੈ। ਆਈ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 1,965.59 ਕਰੋੜ ਰੁਪਏ ਘਟ ਕੇ 2,99,692.17 ਕਰੋੜ ਰੁਪਏ ਰਿਹਾ। ਇਸ ਰੁਖ ਦੇ ਉਲਟ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 10,973.83 ਕਰੋੜ ਰੁਪਏ ਦੇ ਵਾਧੇ ਦੇ ਨਾਲ 3,60,847.99 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ. ਬੈਂਕ ਦਾ ਪੂੰਜੀਕਰਨ 4,692.82 ਕਰੋੜ ਵਧ ਕੇ 6,14,134.28 ਕਰੋੜ ਰੁਪਏ ਹੋ ਗਿਆ ਹੈ। ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਮੁੱਲਾਂਕਣ 1,924.67 ਕਰੋੜ ਰੁਪਏ ਵਧ ਕੇ 2,75,318.74 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਖ ਦਾ ਪੂੰਜੀਕਰਨ 223.11 ਕਰੋੜ ਰੁਪਏ ਚੜ੍ਹ ਕੇ 2,44,489.73 ਕਰੋੜ ਰੁਪਏ ਹੋ ਗਿਆ ਹੈ। ਸ਼ੁੱਕਰਵਾਰ ਨੂੰ ਕਾਰੋਬਾਰੀ ਹਫਤੇ 'ਚ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 351.02 ਅੰਕ ਭਾਵ 0.94 ਫੀਸਦੀ ਡਿੱਗਾ।

Aarti dhillon

This news is Content Editor Aarti dhillon