ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 50,580 ਕਰੋੜ ਰੁਪਏ ਵਧਿਆ,SBI ਅਤੇ ICICI ਨੂੰ ਹੋਰ ਲਾਭ

09/15/2019 11:46:37 AM

ਨਵੀਂ ਦਿੱਲੀ—ਸੈਂਸੈਕਸ 'ਚ ਸ਼ਾਮਲ 10 ਟਾਪ ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ (ਐੱਮਕੈਪ) ਸ਼ੁੱਕਰਵਾਰ ਨੂੰ ਖਤਮ ਹਫਤਾਵਾਰ 'ਚ 50,580.35 ਕਰੋੜ ਰੁਪਏ ਵਧਿਆ ਹੈ। ਇਸ 'ਚ ਸਭ ਤੋਂ ਜ਼ਿਆਦਾ ਲਾਭ 'ਚ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਅਤੇ ਆਈ.ਸੀ.ਆਈ.ਸੀ.ਆਈ.ਬੈਂਕ ਰਹੇ। ਇਸ ਦੇ ਇਲਾਵਾ ਰਿਲਾਇੰਸ ਇੰਡਸਟਰੀਜ਼,ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ. ਅਤੇ ਕੋਟਕ ਮਹਿੰਦਰਾ ਬੈਂਕ ਵੀ ਲਾਭ 'ਚ ਰਹੇ। ਉੱਧਰ ਦੂਜੇ ਪਾਸੇ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.), ਹਿੰਦੁਸਤਾਨ ਯੂਨੀਲੀਵਰ, ਇੰਫੋਸਿਸ ਅਤੇ ਆਈ.ਟੀ.ਸੀ. ਨੁਕਸਾਨ 'ਚ ਰਹੀ।
ਐੱਸ.ਬੀ.ਆਈ. ਦਾ ਬਾਜ਼ਾਰ ਪੂੰਜੀਕਰਨ 15,841.19 ਕਰੋੜ ਰੁਪਏ ਵਧ ਕੇ 2,60,330.92 ਕਰੋੜ ਰੁਪਏ ਹੋ ਗਿਆ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਦੇ ਬਾਜ਼ਾਰ ਮੁੱਲਾਂਕਣ 'ਚ 14,062.37 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ 2,66,874.13 ਕਰੋੜ ਰੁਪਏ ਰਿਹਾ। ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 8,011.67 ਕਰੋੜ ਰੁਪਏ ਵਧ ਕੇ 2,83,330.41 ਕਰੋੜ ਰੁਪਏ ਵਧ ਕੇ 6,17,170.55 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਐੱਮਕੈਪ 1,933.44 ਕਰੋੜ ਰੁਪਏ ਵਧ ਕੇ 7,76,891.25 ਕਰੋੜ ਰੁਪਏ ਰਿਹਾ। ਇਸ ਦੇ ਉਲਟ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 21,125.9 ਕਰੋੜ ਰੁਪਏ ਘਟ ਕੇ 8,03,516.90 ਕਰੋੜ ਰੁਪਏ ਰਹਿ ਗਿਆ।
ਆਈ.ਟੀ.ਸੀ. ਦੇ ਬਾਜ਼ਾਰ ਮੁੱਲਾਂਕਣ 'ਚ 4,914 ਕਰੋੜ ਰੁਪਏ ਦੀ ਕਮੀ ਆਈ ਅਤੇ ਇਹ 2,94,778.17 ਕਰੋੜ ਰੁਪਏ ਰਿਹਾ। ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 4,724.55 ਕਰੋੜ ਰੁਪਏ ਘਟ ਕੇ 3,56,123.44 ਕਰੋੜ ਰੁਪਏ, ਹਿੰਦੁਸਤਾਨ ਯੂਨੀਲੀਵਰ ਦਾ ਐੱਮਕੈਪ 2,998.26 ਕਰੋੜ ਰੁਪਏ ਘਟ ਕੇ 3,90,705.28 ਕਰੋੜ ਰੁਪਏ ਰਿਹਾ। ਬਾਜ਼ਾਰ ਪੂੰਜੀਕਰਨ ਦੇ ਹਿਸਾਬ ਨਾਲ ਟੀ.ਸੀ.ਐੱਸ. ਟਾਪ 'ਤੇ ਰਹੀ। ਇਸ ਦੇ ਬਾਅਦ ਕ੍ਰਮਵਾਰ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ,ਹਿੰਦੁਸਤਾਨ ਯੂਨੀਲੀਵਰ ਦੇ ਹਿਸਾਬ ਨਾਲ ਟੀ.ਸੀ.ਐੱਸ. ਇੰਫੋਸਿਸ, ਆਈ.ਟੀ.ਸੀ., ਕੋਟਕ ਮਹਿੰਦਰਾ ਬੈਂਕ,ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਸ.ਬੀ.ਆਈ. ਦਾ ਸਥਾਨ ਰਿਹਾ। ਬੀਤੇ ਹਫਤੇ ਸੈਂਸੈਕਸ 'ਚ 403.22 ਅੰਕ ਭਾਵ 1.09 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

Aarti dhillon

This news is Content Editor Aarti dhillon