ਈ-ਫਾਈਲਿੰਗ ਪੋਰਟਲ ਨੂੰ ਲੈ ਕੇ ਵਿੱਤ ਮੰਤਰੀ ਦੀ ਇੰਫੋਸਿਸ ਨਾਲ ਹੋਈ ਬੈਠਕ

06/22/2021 8:17:04 PM

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਇੰਫੋਸਿਸ ਦੇ ਅਧਿਕਾਰੀਆਂ ਨਾਲ ਨਵੇਂ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਵਿਚ ਟੈਕਸਦਾਤਾਵਾਂ ਨੂੰ ਆ ਰਹੀਆਂ ਤਕਨੀਕੀ ਦਿੱਕਤਾਂ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ। 

ਸੀਤਾਰਮਨ ਨਾਲ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਮਾਲੀਆ ਸਕੱਤਰ ਤਰੁਣ ਬਜਾਜ, ਸੀ. ਬੀ. ਡੀ. ਟੀ. ਚੇਅਰਮੈਨ ਜਗਨਾਥ ਮਾਹਪਾਤਰ ਅਤੇ ਵਿੱਤ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਜੂਦ ਸਨ। ਇਸ ਦੌਰਾਨ ਇੰਫੋਸਿਸ ਦੇ ਅਧਿਕਾਰੀਆਂ ਨਾਲ ਨਵੇਂ ਇਨਕਮ ਟੈਕਸ ਈ-ਪੋਰਟਲ ਵਿਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਬਿੰਦੂਵਾਰ ਵਿਚਾਰ-ਵਟਾਂਦਰਾ ਕੀਤਾ ਗਿਆ।

ਇਨਕਮ ਟੈਕਸ ਵਿਭਾਗ ਦਾ ਨਵਾਂ ਈ-ਪੋਰਟਲ ਇੰਫੋਸਿਸ ਨੇ ਤਿਆਰ ਕੀਤਾ ਹੈ। ਬੈਠਕ ਨੂੰ ਲੈ ਕੇ ਹਾਲਾਂਕਿ, ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ ਪਰ ਇੰਸਟੀਚਿਊਟ ਆਫ਼ ਚਾਰਟਡ ਅਕਾਊਂਟੈਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਨੇ ਕਿਹਾ ਹੈ ਕਿ 'ਤਕਨੀਕੀ ਖਾਮੀਆਂ ਨੂੰ ਜਲਦ ਦੂਰ ਕਰ ਲਿਆ ਜਾਵੇਗਾ।' ਗੌਰਤਲਬ ਹੈ ਕਿ ਇਨਕਮ ਟੈਕਸ ਵਿਭਾਗ ਨੇ ਇਹ ਪੋਰਟਲ 7 ਜੂਨ ਨੂੰ ਸ਼ੁਰੂ ਕੀਤਾ ਸੀ ਪਰ ਉਸੇ ਦਿਨ ਤੋਂ ਇਸ ਵਿਚ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ ਹਨ। ਲੌਗ ਇਨ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ, ਆਧਾਰ ਵੈਰੀਫਿਕੇਸ਼ਨ ਲਈ ਓ. ਟੀ. ਪੀ. ਜਾਰੀ ਕਰਨ ਵਿਚ ਸਮੱਸਿਆ ਖੜ੍ਹੀ ਹੋ ਰਹੀ ਹੈ ਅਤੇ ਪਿਛਲੇ ਸਾਲਾਂ ਦੇ ਇਨਕਮ ਟੈਕਸ ਰਿਟਰਨ ਵੀ ਇਸ ਵਿਚ ਉਪਲਬਧ ਨਹੀਂ ਹੋ ਰਹੇ ਹਨ। ਪੋਰਟਲ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੇ ਇਸ ਸਬੰਧ ਵਿਚ ਲਿਖਤ ਜਾਣਕਾਰੀ ਦਿੱਤੀ ਹੈ ਅਤੇ ਨਾਲ ਸੁਝਾਅ ਵੀ ਦਿੱਤੇ ਹਨ।
 

Sanjeev

This news is Content Editor Sanjeev