ਸੀਤਾਰਮਨ ਨੇ ਕੀਤੀ ਵੈਸ਼ਵਿਕ ਉਦਯੋਗਪਤੀਆਂ ਨਾਲ ਮੁਲਾਕਾਤ, ਕਿਹਾ-ਭਾਰਤ ’ਚ ਨਿਵੇਸ਼ ਦੇ ਬਿਹਤਰ ਮੌਕੇ

10/18/2021 1:11:20 PM

ਨਵੀਂ ਦਿੱਲੀ (ਨੈਸ਼ਨਲ ਡੈਸਕ) – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਉਦਯੋਗ ਮੰਡਲ ਫਿੱਕੀ ਅਤੇ ਅਮਰੀਕਾ-ਭਾਰਤ ਰਣਨੀਤਿਕ ਮੰਚ ਵੱਲੋਂ ਆਯੋਜਿਤ ਗੋਲ ਮੇਜ਼ ’ਚ ਵੈਸ਼ਵਿਕ ਉਦਯੋਗ ਜਗਤ ਦੇ ਮਾਹਿਰਾਂ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵੈਸ਼ਵਿਕ ਸਪਲਾਈ ਲੜੀ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਭਾਰਤ ’ਚ ਸਾਰੇ ਨਿਵੇਸ਼ਕਾਂ ਤੇ ਉਦਯੋਗਾਂ ਦੇ ਿਹੱਤਧਾਰਕਾਂ ਲਈ ਕਾਫੀ ਮੌਕੇ ਹਨ। ਸੀਤਾਰਮਨ ਵਾਸ਼ਿੰਗਟਨ ਡੀ. ਸੀ. ਦੀ ਆਪਣੀ ਯਾਤਰਾ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਨਿਊਯਾਰਕ ਪਹੁੰਚੀ ਸੀ। ਵਾਸ਼ਿੰਗਟਨ ਡੀ. ਸੀ. ’ਚ ਉਨ੍ਹਾਂ ਨੇ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ ਦੀਆਂ ਸਾਲਾਨਾ ਬੈਠਕਾਂ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਭਾਰਤ ’ਚ ਸਟਾਰਟਅਪ ਕੰਪਨੀਆਂ ਕਾਫੀ ਤੇਜ਼ੀ ਨਾਲ ਵਧੀਆਂ ਹਨ ਅਤੇ ਹੁਣ ਇਨ੍ਹਾਂ ’ਚੋਂ ਕਈ ਪੂੰਜੀ ਬਾਜ਼ਾਰ ਤੋਂ ਧਨ ਜੁਟਾ ਰਹੀਆਂ ਹਨ। ਇਸ ਸਾਲ ਹੀ ਲਗਭਗ 16 ਸਟਾਰਟਅਪ ਯੂਨੀਕਾਰਨ ਕਲੱਬ ’ਚ ਸ਼ਾਮਲ ਹੋਈਆਂ ਹਨ।

ਮਾਸਟਰ ਕਾਰਡ ਭਾਰਤ ’ਚ ਜਾਰੀ ਰੱਖੇਗਾ ਨਿਵੇਸ਼

ਬੰਗਾ ਨੇ ਇਸ ਬੈਠਕ ਤੋਂ ਬਾਅਦ ਕਿਹਾ ਕਿ ਭਾਰਤ ਆਪਣੇ ਸਾਰੇ ਸੁਧਾਰਾਂ ਦੇ ਨਾਲ ਮਜ਼ਬੂਤ ਰਾਹ ’ਤੇ ਹੈ। ਉਨ੍ਹਾਂ ਕਿਹਾ ਕਿ ਮੈਂ ਵਿਸ਼ੇਸ਼ ਤੌਰ ’ਤੇ ਉਤਪਾਦਨ ਆਧਾਰਿਤ ਪ੍ਰੋਤਸਾਹਨ (ਪੀ. ਐੱਲ. ਆਈ.) ਯੋਜਨਾ ਤੋਂ ਕਾਫੀ ਪ੍ਰਭਾਵਿਤ ਹਾਂ। ਮੀਬੈਕ ਨੇ ਕਿਹਾ ਕਿ ਮਾਸਟਰ ਕਾਰਡ ਭਾਰਤ ’ਚ ਨਿਵੇਸ਼ ਕਰਨਾ ਜਾਰੀ ਰੱਖੇਗਾ। ਸੁਬਰਮਣੀਅਮ ਨੇ ਕਿਹਾ ਕਿ ਭਾਰਤ ’ਚ ਫੈਡਐਕਸ ਦਾ ਕਾਰੋਬਾਰ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਨੂੰ ਲੈ ਕੇ ਅਸੀਂ ਕਾਫੀ ਉਤਸ਼ਾਹਿਤ ਹਾਂ। ਇਹ ਤੱਥ ਕਿ ਸਾਡੇ ਕੋਲ ਵੈਸ਼ਵਿਕ ਹਵਾਈ ਨੈੱਟਵਰਕ ਹੈ, ਸਿਰਫ ਇਸ ਕਾਰਣ ਨਾਲ ਅਸੀਂ ਭਾਰਤ ’ਚ ਲੋੜ ਪੈਣ ’ਤੇ ਕੋਵਿਡ-19 ਸਬੰਧੀ ਸਮੱਗਰੀ ਪਹੁੰਚਾ ਸਕਦੇ ਹਾਂ।

ਡਿ਼ਜੀਟਲਕਰਨ ਦਾ ਪੂਰਾ ਲਾਭ

ਯੂਨੀਕਾਰਨ ਨਾਲ ਬੈਠਕ ਇਕ ਅਰਬ ਡਾਲਰ ਤੋਂ ਵੱਧ ਦੇ ਮੁਲਾਂਕਣ ਨਾਲ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਨੇ ਚੁਣੌਤੀਪੂਰਨ ਸਮੇਂ ’ਚ ਵੀ ਡਿਜੀਟਲੀਕਰਨ ਦਾ ਪੂਰਾ ਲਾਭ ਚੁੱਕਿਆ ਹੈ। ਵਿੱਤ ਮੰਤਰਾਲਾ ਨੇ ਟਵੀਟ ਕਰ ਕੇ ਸੀਤਾਰਮਨ ਦੇ ਹਵਾਲੇ ਨਾਲ ਕਿਹਾ ਕਿ ਵਿੱਤੀ ਖੇਤਰ ’ਚ ਤਕਨੀਕ ਦੇ ਕਾਰਣ ਵਿੱਤੀ ਸਮਾਵੇਸ਼ ਨੂੰ ਬੜ੍ਹਾਵਾ ਮਿਲ ਰਿਹਾ ਹੈ। ਵਿੱਤ ਤਕਨੀਕ ਕੰਪਨੀਆਂ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਸੀਤਾਰਮਨ ਨੇ ਮਾਸਟਰ ਕਾਰਡ ਦੇ ਕਾਰਜਕਾਰੀ ਚੇਅਰਮੈਨ ਅਜੇ ਬੰਗਾ ਅਤੇ ਮਾਸਟਰ ਕਾਰਡ ਦੇ ਮੁੱਖ ਕਾਰਜਪਾਲਿਕ ਅਧਿਕਾਰੀ ਮਾਈਕਲ ਮੀਬੈਕ, ਫੈਡਐਕਸ ਕਾਰਪੋਰੇਸ਼ਨ ਦੇ ਪ੍ਰਧਾਨ ਸੀ. ਓ. ਓ. ਰਾਜ ਸੁਬਰਮਣੀਅਮ, ਸਿਟੀ ਦੀ ਸੀ. ਈ. ਓ. ਜੇਨ ਫ੍ਰੇਜ਼ਰ ਅਤੇ ਆਈ. ਬੀ. ਐੱਮ. ਦੇ ਚੇਅਰਮੈਨ ਅਤੇ ਸੀ. ਈ. ਓ. ਅਰਵਿੰਦ ਕ੍ਰਿਸ਼ਨਾ, ਪਰੂਡੈਂਸ਼ੀਅਲ ਫਾਈਨਾਂਸ ਇੰਕ ਦੇ ਕੌਮਾਂਤਰੀ ਕਾਰੋਬਾਰੀ ਮੁਖੀ ਸਕਾਟ ਸਲੀਸਟਰ ਅਤੇ ਲੇਗਾਟਮ ਦੇ ਮੁੱਖ ਨਿਵੇਸ਼ ਅਧਿਕਾਰੀ ਫਿਲਿਪ ਵਾਸੀਲਿਓ ਨਾਲ ਵੀ ਮੁਲਾਕਾਤ ਕੀਤੀ।

Harinder Kaur

This news is Content Editor Harinder Kaur