ਵੱਡੀ ਖ਼ਬਰ! ਸਿੰਗਾਪੁਰ ''ਚ ''ਨੋਟਬੰਦੀ'', ਬੰਦ ਹੋਣ ਜਾ ਰਿਹੈ ਇਹ ਕਰੰਸੀ ਨੋਟ

11/03/2020 5:03:16 PM

ਸਿੰਗਾਪੁਰ, (ਭਾਸ਼ਾ)— ਸਿੰਗਾਪੁਰ ਨਵੇਂ ਸਾਲ ਤੋਂ 1,000 ਸਿੰਗਾਪੁਰੀ ਡਾਲਰ ਦਾ ਨੋਟ ਬੰਦ ਕਰਨ ਜਾ ਰਿਹਾ ਹੈ। ਉਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਾਲੇ ਧਨ ਤੇ ਅੱਤਵਾਦ ਦੀ ਫਾਈਨੈਂਸਿੰਗ ਨਾਲ ਨਜਿੱਠਣ ਲਈ ਸਿੰਗਾਪੁਰ ਨੇ ਵੱਡੇ ਮੁੱਲ ਦਾ ਕਰੰਸੀ ਨੋਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਸਿੰਗਾਪੁਰ ਮਾਨੇਟਿਰੀ ਅਥਾਰਟੀ (ਐੱਮ. ਏ. ਐੱਸ.) ਨੇ ਕਿਹਾ ਕਿ ਹੁਣ ਦਸੰਬਰ ਤੱਕ ਸੀਮਤ ਮਾਤਰਾ 'ਚ 1,000 ਸਿੰਗਾਪੁਰ ਡਾਲਰ ਦੇ ਨੋਟ ਉਪਲਬਧ ਕਰਾਏ ਜਾਣਗੇ। ਐੱਮ. ਏ. ਐੱਸ. ਸਿੰਗਾਪੁਰ ਦਾ ਕੇਂਦਰੀ ਬੈਂਕ ਹੈ। ਐੱਮ. ਏ. ਐੱਸ. ਨੇ ਕਿਹਾ ਕਿ ਇਹ ਕਦਮ ਕੌਮਾਂਤਰੀ ਨਿਯਮਾਂ ਮੁਤਾਬਕ ਹੈ। ਕਈ ਦੇਸ਼ਾਂ 'ਚ ਪਹਿਲਾਂ ਹੀ ਵੱਡੇ ਮੁੱਲ ਦੇ ਨੋਟ ਬੰਦ ਕੀਤੇ ਜਾ ਚੁੱਕੇ ਹਨ।
 

ਬਾਜ਼ਾਰ 'ਚ ਮੌਜੂਦਾ ਨੋਟਾਂ ਦਾ ਕੀ?
ਇਕ ਹਜ਼ਾਰ ਸਿੰਗਾਪੁਰੀ ਡਾਲਰ ਦੀ ਕੀਮਤ ਭਾਰਤੀ ਕਰੰਸੀ 'ਚ ਇਸ ਸਮੇਂ 54,501 ਰੁਪਏ ਹੈ। ਐੱਮ. ਏ. ਐੱਸ. ਨੇ ਕਿਹਾ ਕਿ ਬਾਜ਼ਾਰ 'ਚ ਮੌਜੂਦ 1,000 ਸਿੰਗਾਪੁਰੀ ਡਾਲਰ ਦੇ ਨੋਟ ਫਿਲਹਾਲ ਚੱਲਦੇ ਰਹਿਣਗੇ ਅਤੇ ਇਨ੍ਹਾਂ ਦਾ ਇਸਤੇਮਾਲ ਭੁਗਤਾਨ ਲਈ ਕੀਤਾ ਜਾ ਸਕਦਾ ਹੈ। ਇਨ੍ਹਾਂ ਦੀ ਜਗ੍ਹਾ ਹੋਰ ਨੋਟਾਂ ਦੀ ਉਪਲਬਧਾ ਕਰਾਈ ਜਾਵੇਗੀ। ਵਿਸ਼ੇਸ਼ ਤੌਰ 'ਤੇ 100 ਸਿੰਗਾਪੁਰੀ ਡਾਲਰ ਦੇ ਨੋਟਾਂ ਦੀ ਸਪਲਾਈ ਵਧਾਈ ਜਾਵੇਗੀ। ਸਿੰਗਾਪੁਰ 'ਚ ਅਗਲੇ ਸਾਲ ਤੋਂ 1,000 ਦਾ ਨੋਟ ਬੰਦ ਹੋਣ ਪਿੱਛੋਂ 100 ਸਿੰਗਾਪੁਰੀ ਡਾਲਰ ਦਾ ਨੋਟ ਸਭ ਤੋਂ ਵੱਡਾ ਰਹਿ ਜਾਵੇਗਾ। ਸਿੰਗਾਪੁਰ ਲੋਕਾਂ ਨੂੰ ਇਲੈਕਟ੍ਰਾਨਿਕ ਭੁਗਤਾਨ ਪ੍ਰਣਾਲੀ ਦਾ ਇਸਤੇਮਾਲ ਕਰਨ ਲਈ ਵੀ ਉਤਸ਼ਾਹਤ ਕਰ ਰਿਹਾ ਹੈ।


Sanjeev

Content Editor

Related News