ਮੰਗ ਘਟਣ ’ਤੇ ਸਿੰਗਾਪੁਰ ਏਅਰਲਾਈਨ ਨੇ ਉਡਾਣਾਂ ਘਟਾਈਆਂ

02/18/2020 9:49:56 PM

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਏਅਰਲਾਈਨ ਨੇ ਕਿਹਾ ਕਿ ਉਹ 3 ਮਹੀਨਿਆਂ ਲਈ ਦੁਨੀਆ ਭਰ ’ਚ ਆਪਣੀਆਂ ਉਡਾਣਾਂ ’ਚ ਅਸਥਾਈ ਤੌਰ ’ਤੇ ਕਟੌਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖਤਰਨਾਕ ਕੋਰੋਨਾ ਵਾਇਰਸ ਕਾਰਣ ਮੰਗ ਘਟੀ ਹੈ। ਏਅਰਲਾਈਨ ਨੇ ਇਕ ਬਿਆਨ ’ਚ ਕਿਹਾ ਕਿ ਜਿਨ੍ਹਾਂ ਮੰਜ਼ਿਲਾਂ ਤੱਕ ਉਡਾਣਾਂ ਘੱਟ ਕੀਤੀਆਂ ਗਈਆਂ ਹਨ ਉਨ੍ਹਾਂ ’ਚ ਮੁੰਬਈ, ਫਰੈਂਕਫਰਟ, ਜਕਾਰਤਾ, ਲੰਡਨ, ਲਾਸ ਏਂਜਲਸ, ਪੈਰਿਸ, ਸਿਓਲ, ਸਿਡਨੀ ਅਤੇ ਟੋਕੀਓ ਸ਼ਾਮਲ ਹਨ।

ਚੀਨ ਤੋਂ ਬਾਅਦ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ 77 ਮਾਮਲੇ ਸਿੰਗਾਪੁਰ ਤੋਂ ਹਨ। ਏਅਰਲਾਈਨ ਨੇ ਕਿਹਾ, ‘‘ਸਿੰਗਾਪੁਰ ਏਅਰਲਾਈਨ ਅਤੇ ਸਿਲਕ ਏਅਰ ਨੇ ਅਸਥਾਈ ਤੌਰ ’ਤੇ ਉਡਾਣਾਂ ਘਟਾਈਆਂ ਹਨ।’’ ਬਿਆਨ ’ਚ ਇਹ ਵੀ ਕਿਹਾ ਗਿਆ ਕਿ ਪ੍ਰਭਾਵਿਤ ਗਾਹਕਾਂ ਨੂੰ ਸੂਚਨਾ   ਦਿੱਤੀ ਜਾਵੇਗੀ ਅਤੇ ਹੋਰ ਉਡਾਣਾਂ ’ਚ ਉਨ੍ਹਾਂ ਲਈ ਵਿਵਸਥਾ ਕੀਤੀ ਜਾਵੇਗੀ।

Karan Kumar

This news is Content Editor Karan Kumar