ਚਾਂਦੀ ਦੀਆਂ ਕੀਮਤਾਂ ''ਚ ਵੱਡੀ ਗਿਰਾਵਟ, ਸੋਨਾ ਵੀ ਫਿਸਲਿਆ

09/19/2017 3:21:03 PM

ਨਵੀਂ ਦਿੱਲੀ—ਸੰਸਾਰਿਕ ਪੱਧਰ 'ਤੇ ਰਹੀ ਤੇਜ਼ੀ ਦੇ ਬਾਵਜੂਦ ਸਥਾਨਕ ਗਹਿਣਾ ਮੰਗ ਸੁਸਤ ਪੈਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਪੀਲੀ ਧਾਤੂ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਰਹੀ ਅਤੇ ਇਹ 100 ਰੁਪਏ ਸਸਤਾ ਹੋ ਕੇ 30,600 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਉਦਯੌਗਿਕ ਗਾਹਕੀ ਕਮਜ਼ੋਰ ਪੈਣ ਨਾਲ ਚਾਂਦੀ ਵੀ 700 ਰੁਪਏ ਫਿਸਲ ਕੇ 40,500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ 'ਤੇ ਵਿਕੀ।
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 0.45 ਡਾਲਰ ਦੀ ਤੇਜ਼ੀ 'ਚ 1,308.05 ਡਾਲਰ ਪ੍ਰਤੀ ਓਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 0.70 ਡਾਲਰ ਚੜ੍ਹ ਕੇ 1,311.50 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਹਾਲਾਂਕਿ 0.05 ਡਾਲਰ ਟੁੱਟ ਕੇ 17.13 ਡਾਲਰ ਪ੍ਰਤੀ ਓਂਸ ਰਹਿ ਗਈ।
ਬਾਜ਼ਾਰ ਵਿਸ਼ੇਸ਼ਕਾਂ ਮੁਤਾਬਕ, ਕੌਮਾਂਤਰੀ ਪੱਧਰ 'ਤੇ ਫੈਡਰਲ ਰਿਜ਼ਰਵ ਦੀ ਦੋ ਦਿਨੀਂ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਨਿਵੇਸ਼ਕ ਪੀਲੀ ਧਾਤੂ 'ਚ ਨਿਵੇਸ਼ ਕਰ ਰਹੇ ਹਨ ਪਰ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਰਹਿਣ ਨਾਲ ਇਸ 'ਤੇ ਦਬਾਅ ਬਣਿਆ ਹੋਇਆ।